Maharashtra

Maharashtra: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ BJP ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਚੰਡੀਗੜ੍ਹ, 26 ਅਕਤੂਬਰ 2024: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2024 (Maharashtra assembly elections) ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ | ਇਸ ਤਹਿਤ ਹੁਣ ਭਾਜਪਾ ਨੇ ਮਹਾਰਾਸ਼ਟਰ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।

ਇਸ ਦੂਜੀ ‘ਚ ਭਾਜਪਾ ਨੇ ਕੁੱਲ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਸਭ ਤੋਂ ਪਹਿਲਾਂ 99 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਸ ਤਰ੍ਹਾਂ ਭਾਜਪਾ ਹੁਣ ਤੱਕ ਮਹਾਰਾਸ਼ਟਰ (Maharashtra assembly elections) ‘ਚ ਕੁੱਲ 121 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਭਾਜਪਾ ਦੇ 22 ਉਮੀਦਵਾਰਾਂ ਦੀ ਦੂਜੀ ਸੂਚੀ ‘ਚ ਸਿਰਫ਼ ਇੱਕ ਬੀਬੀ ਉਮੀਦਵਾਰ ਦਾ ਨਾਂ ਸ਼ਾਮਲ ਹੈ।

Maharashtra

ਇਸਦੇ ਨਾਲ ਹੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ, ਭਾਜਪਾ ਅਤੇ ਅਜੀਤ ਪਵਾਰ ਦੀ ਐਨਸੀਪੀ ਵਾਲਾ ਮਹਾਗਠਜੋੜ ਸੱਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਸ਼ਿਵ ਸੈਨਾ (ਯੂਬੀਟੀ), ਐਨਸੀਪੀ (ਐਸਪੀ) ਅਤੇ ਕਾਂਗਰਸ ਦੀ ਮਹਾਂ ਵਿਕਾਸ ਅਗਾੜੀ (ਐਮਵੀਏ) ਇਨ੍ਹਾਂ ਨੂੰ ਸੱਤਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।

ਚੋਣ ਕਮਿਸ਼ਨ ਮੁਤਾਬਕ ਮਹਾਰਾਸ਼ਟਰ (Maharashtra) ‘ਚ ਇਸ ਵਾਰ 20 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜੇ 23 ਨੂੰ ਆਉਣਗੇ। ਜਦੋਂ ਕਿ ਝਾਰਖੰਡ ‘ਚ 13 ਅਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 23 ਨਵੰਬਰ ਨੂੰ ਜਾਰੀ ਕੀਤੇ ਜਾਣਗੇ।

ਮਹਾਰਾਸ਼ਟਰ ਵਿਧਾਨ ਸਭਾ ਚੋਣ ਕਾਰਜਕ੍ਰਮ:-

ਨੋਟੀਫਿਕੇਸ਼ਨ: 22 ਅਕਤੂਬਰ
ਨਾਮਜ਼ਦਗੀ ਦੀ ਆਖਰੀ ਮਿਤੀ: 29 ਅਕਤੂਬਰ
ਨਾਮਜ਼ਦਗੀ ਪੱਤਰਾਂ ਦੀ ਪੜਤਾਲ: 30 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ: 4 ਨਵੰਬਰ
ਵੋਟਿੰਗ: 20 ਨਵੰਬਰ
ਵੋਟਾਂ ਦੀ ਗਿਣਤੀ: 23 ਨਵੰਬਰ

288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਬਹੁਮਤ ਦਾ ਅੰਕੜਾ 145 ਹੈ। ਮਹਾਰਾਸ਼ਟਰ ‘ਚ 9.63 ਕਰੋੜ ਵੋਟਰ ਹੋਣਗੇ। 4.97 ਕਰੋੜ ਮਰਦ ਅਤੇ 4.66 ਕਰੋੜ ਬੀਬੀ ਵੋਟਰ ਹੋਣਗੇ। ਇਸਦੇ ਨਾਲ ਹੀ 1.85 ਕਰੋੜ ਨੌਜਵਾਨ ਵੋਟਰ ਹੋਣਗੇ। ਪਹਿਲੀ ਵਾਰ ਵੋਟਰਾਂ ਦੀ ਗਿਣਤੀ 20.93 ਲੱਖ ਹੋਵੇਗੀ। ਇਸ ਵਾਰ ਸੂਬੇ ‘ਚ 1,00,186 ਪੋਲਿੰਗ ਸਟੇਸ਼ਨ ਹੋਣਗੇ। ਮਹਾਰਾਸ਼ਟਰ ‘ਚ ਇਸ ਸਮੇਂ ਏਕਨਾਥ ਸਿੰਦੇ ਮੁੱਖ ਮੰਤਰੀ ਹਨ |

 

Scroll to Top