ਚੰਡੀਗੜ੍ਹ, 16 ਜਨਵਰੀ 2025: Delhi Assembly elections 2025: ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (BJP) ਨੇ ਵੀਰਵਾਰ ਨੂੰ ਆਪਣੀ ਚੌਥੀ ਅਤੇ ਅੰਤਿਮ ਸੂਚੀ ਜਾਰੀ ਕੀਤੀ ਹੈ। ਭਾਜਪਾ ਦੀ ਸੂਚੀ ‘ਚ ਨੌਂ ਉਮੀਦਵਾਰਾਂ ਦੇ ਨਾਮ ਸ਼ਾਮਲ ਕੀਤਾ ਹੈ। ਭਾਜਪਾ ਨੇ 68 ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਜਦੋਂ ਕਿ ਇੱਕ ਸੀਟ ਜੇਡੀਯੂ ਅਤੇ ਇੱਕ ਐਲਜੇਪੀ ਨੂੰ ਦਿੱਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਕ ਉਮੀਦਵਾਰ ਦੀ ਆਪਣੀ ਤੀਜੀ ਸੂਚੀ ਜਾਰੀ ਕੀਤੀ ਸੀ। ਜਿਸ ‘ਚ ਪਾਰਟੀ ਨੇ ਮੁਸਤਫਾਬਾਦ ਸੀਟ ਤੋਂ ਮੋਹਨ ਸਿੰਘ ਬਿਸ਼ਟ ਨੂੰ ਟਿਕਟ ਦਿੱਤੀ ਸੀ।
ਇਸਦੇ ਨਾਲ ਹੀ ਭਾਜਪਾ ਨੇ ਗ੍ਰੇਟਰ ਕੈਲਾਸ਼ ਤੋਂ ਸ਼ਿਖਾ ਰਾਏ ਨੂੰ ਟਿਕਟ ਦਿੱਤੀ ਹੈ। ਸ਼ਿਖਾ ਰਾਏ ਆਮ ਆਦਮੀ ਪਾਰਟੀ (ਆਪ) ਦੇ ਆਗੂ ਸੌਰਭ ਭਾਰਦਵਾਜ ਦੇ ਖਿਲਾਫ ਚੋਣ ਲੜੇਗੀ। ਸ਼ਿਖਾ ਰਾਏ ਪੇਸ਼ੇ ਤੋਂ ਵਕੀਲ ਹੈ ਅਤੇ 2020 ‘ਚ ਗ੍ਰੇਟਰ ਕੈਲਾਸ਼ ਤੋਂ ਵਿਧਾਨ ਸਭਾ ਚੋਣਾਂ ਲੜ ਚੁੱਕੀ ਹੈ। ਉਨ੍ਹਾਂ ਨੂੰ ਭਾਰਦਵਾਜ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਭਾਜਪਾ ਦੀ ਦਿੱਲੀ ਇਕਾਈ ਵਿੱਚ ਸਕੱਤਰ, ਜਨਰਲ ਸਕੱਤਰ ਅਤੇ ਉਪ ਪ੍ਰਧਾਨ ਦੇ ਅਹੁਦੇ ਸੰਭਾਲਣ ਤੋਂ ਇਲਾਵਾ, ਉਹ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਵੀ ਰਹਿ ਚੁੱਕੀ ਹੈ।
ਭਾਜਪਾ (BJP) ਨੇ ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਦੀਆਂ ਦੋ ਸੀਟਾਂ ਨਿਤੀਸ਼ ਕੁਮਾਰ ਅਤੇ ਚਿਰਾਗ ਪਾਸਵਾਨ ਦੀ ਪਾਰਟੀ ਨੂੰ ਦਿੱਤੀਆਂ ਗਈਆਂ ਹਨ। ਸ਼ੈਲੇਂਦਰ ਕੁਮਾਰ ਨੂੰ ਬੁਰਾੜੀ ਵਿਧਾਨ ਸਭਾ ਹਲਕੇ ਤੋਂ ਜੇਡੀਯੂ ਉਮੀਦਵਾਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦਾ ਇੱਕ ਉਮੀਦਵਾਰ ਦੇਵਲੀ ਸੀਟ ਤੋਂ ਮੈਦਾਨ ‘ਚ ਉਤਾਰਿਆ ਜਾਵੇਗਾ। ਦਿੱਲੀ ‘ਚ 5 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ ਅਤੇ 8 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ |
Read More: ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਕਿਸਾਨ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ