ਚੰਡੀਗੜ੍ਹ, 28 ਅਕਤੂਬਰ 2024: ਮਹਾਰਾਸ਼ਟਰ ਨਾਲ-ਨਾਲ ਝਾਰਖੰਡ ਵਿਧਾਨ ਸਭਾ ਚੋਣਾਂ 2024 (Jharkhand assembly elections) ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ | ਇਸ ਤਹਿਤ ਹੁਣ ਭਾਜਪਾ (BJP) ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ।
ਭਾਜਪਾ ਦੀ ਇਸ ਦੂਜੀ ਸੂਚੀ ‘ਚ ਮੁੱਖ ਮੰਤਰੀ ਅਤੇ ਝਾਰਖੰਡ ਮੁਕਤੀ ਮੋਰਚਾ (JMM) ਦੇ ਆਗੂ ਹੇਮੰਤ ਸੋਰੇਨ ਖ਼ਿਲਾਫ਼ ਬਰਹੇਟ ਸੀਟ ਤੋਂ ਗਮਲਿਆਲ ਹੇਮਬਰੋਮ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਹੇਮਬਰਮ ਨੇ 2019 ‘ਚ ਬਰਹੇਟ ਤੋਂ ਏਜੇਐਸਯੂ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ | ਇਨ੍ਹਾਂ ਚੋਣਾਂ ‘ਚ ਉਨ੍ਹਾਂ ਨੂੰ ,573 ਵੋਟਾਂ ਮਿਲੀਆਂ ਸਨ।
ਮੁੱਖ ਮੰਤਰੀ ਹੇਮੰਤ ਸੋਰੇਨ ਸਾਹਿਬਗੰਜ ਜ਼ਿਲ੍ਹੇ ਦੇ ਬਰਹੇਟ (ਐਸਟੀ) ਹਲਕੇ ਤੋਂ ਮੌਜੂਦਾ ਵਿਧਾਇਕ ਹਨ। ਹੇਮੰਤ ਨੇ 2019 ਦੀਆਂ ਵਿਧਾਨ ਸਭਾ ਚੋਣਾਂ ‘ਚ ਆਪਣੇ ਵਿਰੋਧੀ ਭਾਜਪਾ (BJP) ਦੇ ਸਾਈਮਨ ਮਾਲਟੋ ਨੂੰ 25,740 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ। ਭਾਜਪਾ ਨੇ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ‘ਚ 66 ਉਮੀਦਵਾਰਾਂ ਦੇ ਨਾਂ ਸ਼ਾਮਲ ਸਨ। ਜਿਕਰਯੋਗ ਹੈ ਕਿ ਝਾਰਖੰਡ (Jharkhand) ‘ਚ 13 ਅਤੇ 20 ਨਵੰਬਰ ਨੂੰ ਦੋ ਪੜਾਵਾਂ ‘ਚ ਚੋਣਾਂ ਹੋਣ ਜਾ ਰਹੀਆਂ ਹਨ। ਨਤੀਜੇ 23 ਨਵੰਬਰ ਨੂੰ ਜਾਰੀ ਕੀਤੇ ਜਾਣਗੇ।
ਝਾਰਖੰਡ ਵਿਧਾਨ ਸਭਾ ਜ਼ਿਮਨੀ ਚੋਣ ਕਾਰਜਕ੍ਰਮ :-
(ਪਹਿਲੇ ਪੜਾਅ)
ਨੋਟੀਫਿਕੇਸ਼ਨ: 18 ਅਕਤੂਬਰ
ਨਾਮਜ਼ਦਗੀ ਦੀ ਆਖਰੀ ਮਿਤੀ: 25 ਅਕਤੂਬਰ
ਨਾਮਜ਼ਦਗੀ ਪੱਤਰਾਂ ਦੀ ਪੜਤਾਲ: 28 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ: 30 ਅਕਤੂਬਰ
ਵੋਟਿੰਗ: 13 ਨਵੰਬਰ
ਵੋਟਾਂ ਦੀ ਗਿਣਤੀ: 23 ਨਵੰਬਰ
(ਦੂਜਾ ਪੜਾਅ)
ਨੋਟੀਫਿਕੇਸ਼ਨ: 22 ਅਕਤੂਬਰ
ਨਾਮਜ਼ਦਗੀ ਦੀ ਆਖਰੀ ਮਿਤੀ: 29 ਅਕਤੂਬਰ
ਨਾਮਜ਼ਦਗੀ ਪੱਤਰਾਂ ਦੀ ਪੜਤਾਲ: 30 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ: 1 ਨਵੰਬਰ
ਵੋਟਿੰਗ: 20 ਨਵੰਬਰ
ਵੋਟਾਂ ਦੀ ਗਿਣਤੀ: 20 ਨਵੰਬਰ
ਬੀਤੇ ਸ਼ਨੀਵਾਰ ਭਾਜਪਾ ਨੇ ਮਹਾਰਾਸ਼ਟਰ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਸੀ । ਇਸ ਦੂਜੀ ‘ਚ ਭਾਜਪਾ ਨੇ ਕੁੱਲ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ । ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਸਭ ਤੋਂ ਪਹਿਲਾਂ 99 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ।
ਇਸ ਤਰ੍ਹਾਂ ਭਾਜਪਾ ਹੁਣ ਤੱਕ ਮਹਾਰਾਸ਼ਟਰ (Maharashtra assembly elections) ‘ਚ ਕੁੱਲ 121 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਭਾਜਪਾ ਦੇ 22 ਉਮੀਦਵਾਰਾਂ ਦੀ ਦੂਜੀ ਸੂਚੀ ‘ਚ ਸਿਰਫ਼ ਇੱਕ ਬੀਬੀ ਉਮੀਦਵਾਰ ਦਾ ਨਾਂ ਸ਼ਾਮਲ ਹੈ।
Read More Maharashtra: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ BJP ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਚੋਣ ਕਮਿਸ਼ਨ ਦੇ ਮੁਤਾਬਕ ਇਨ੍ਹਾਂ ਚੋਣਾਂ (Assembly Election) ਲਈ ਝਾਰਖੰਡ ‘ਚ 29 ਹਜ਼ਾਰ ਤੋਂ ਵੱਧ ਪੋਲਿੰਗ ਬੂਥ ਹੋਣਗੇ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ 1 ਲੱਖ ਤੋਂ ਵੱਧ ਪੋਲਿੰਗ ਬੂਥ ਹੋਣਗੇ। ਇਸ ਦੇ ਨਾਲ ਹੀ 81 ਮੈਂਬਰੀ ਝਾਰਖੰਡ ਵਿਧਾਨ ਸਭਾ ਦਾ ਕਾਰਜਕਾਲ 5 ਜਨਵਰੀ 2025 ਨੂੰ ਪੂਰਾ ਹੋਵੇਗਾ।
ਇਸ ਦੇ ਨਾਲ ਹੀ ਝਾਰਖੰਡ ਵਿੱਚ ਬਹੁਮਤ ਦਾ ਅੰਕੜਾ 41 ਹੈ। ਇਸ ਦੇ ਨਾਲ ਹੀ ਝਾਰਖੰਡ ‘ਚ ਇਸ ਸਮੇਂ ਮਹਾਂਗਠਜੋੜ ਦੀ ਸਰਕਾਰ ਹੈ। ਝਾਰਖੰਡ ‘ਚ ਇਸ ਸਮੇਂ ਹੇਮੰਤ ਸੋਰੇਨ ਮੁੱਖ ਮੰਤਰੀ ਹਨ |
ਝਾਰਖੰਡ ਵਿਧਾਨ ਸਭਾ (Jharkhand Assembly Election) ਦਾ ਕਾਰਜਕਾਲ 5 ਜਨਵਰੀ 2025 ਨੂੰ ਖਤਮ ਹੋ ਰਿਹਾ ਹੈ। ਇੱਥੇ 2.6 ਕਰੋੜ ਵੋਟਰ ਹੋਣਗੇ। ਇਨ੍ਹਾਂ ‘ਚ 1.29 ਕਰੋੜ ਬੀਬੀ ਵੋਟਰ ਅਤੇ 1.31 ਕਰੋੜ ਪੁਰਸ਼ ਵੋਟਰ ਹੋਣਗੇ। ਇੱਥੇ ਨੌਜਵਾਨ ਵੋਟਰਾਂ ਦੀ ਗਿਣਤੀ 66.84 ਲੱਖ ਅਤੇ ਪਹਿਲੀ ਵਾਰ ਵੋਟਰਾਂ ਦੀ ਗਿਣਤੀ 11.84 ਲੱਖ ਹੋਵੇਗੀ। ਝਾਰਖੰਡ ‘ਚ 29,562 ਪੋਲਿੰਗ ਸਟੇਸ਼ਨ ਹੋਣਗੇ।
288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋਣ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਬਹੁਮਤ ਦਾ ਅੰਕੜਾ 145 ਹੈ। ਮਹਾਰਾਸ਼ਟਰ ‘ਚ 9.63 ਕਰੋੜ ਵੋਟਰ ਹੋਣਗੇ। 4.97 ਕਰੋੜ ਮਰਦ ਅਤੇ 4.66 ਕਰੋੜ ਬੀਬੀ ਵੋਟਰ ਹੋਣਗੇ। ਇਸਦੇ ਨਾਲ ਹੀ 1.85 ਕਰੋੜ ਨੌਜਵਾਨ ਵੋਟਰ ਹੋਣਗੇ। ਪਹਿਲੀ ਵਾਰ ਵੋਟਰਾਂ ਦੀ ਗਿਣਤੀ 20.93 ਲੱਖ ਹੋਵੇਗੀ। ਇਸ ਵਾਰ ਸੂਬੇ ‘ਚ 1,00,186 ਪੋਲਿੰਗ ਸਟੇਸ਼ਨ ਹੋਣਗੇ। ਮਹਾਰਾਸ਼ਟਰ ‘ਚ ਇਸ ਸਮੇਂ ਏਕਨਾਥ ਸਿੰਦੇ ਮੁੱਖ ਮੰਤਰੀ ਹਨ |