ਚੰਡੀਗੜ੍ਹ 25 ਮਾਰਚ 2024: ਦੱਖਣੀ ਦਿੱਲੀ ‘ਚ ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ (JP Nadda) ਦੀ ਘਰਵਾਲੀ ਦੇ ਨਾਂ ‘ਤੇ ਰਜਿਸਟਰਡ ਟੋਇਟਾ ਫਾਰਚੂਨਰ ਚੋਰੀ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 19 ਮਾਰਚ ਦੀ ਹੈ ਅਤੇ ਕਾਰ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ।
ਪੁਲਿਸ ਅਨੁਸਾਰ ਕਾਰ ਚਾਲਕ ਜੋਗਿੰਦਰ ਗੋਵਿੰਦਪੁਰੀ ਸਥਿਤ ਇੱਕ ਸੇਵਾ ਕੇਂਦਰ ਵਿੱਚ ਚਿੱਟੇ ਰੰਗ ਦੀ ਫਾਰਚੂਨਰ ਨੂੰ ਛੱਡ ਕੇ ਗਿਆ ਸੀ। ਉਹ ਕੁਝ ਦੇਰ ਲਈ ਘਰ ਚਲਾ ਗਿਆ ਪਰ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਕਾਰ ਗਾਇਬ ਸੀ। ਉਸ ਦੀ ਸ਼ਿਕਾਇਤ ‘ਤੇ ਤੁਰੰਤ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, ‘ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਪਾਇਆ ਕਿ ਗੱਡੀ ਨੂੰ ਆਖਰੀ ਵਾਰ ਗੁਰੂਗ੍ਰਾਮ ਵੱਲ ਜਾਂਦੇ ਹੋਏ ਦੇਖਿਆ ਗਿਆ ਸੀ।’ ਹਾਲਾਂਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਚੋਰੀ ਹੋਈ ਕਾਰ ਦਾ ਪਤਾ ਲਗਾਉਣ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ।