ਚੰਡੀਗੜ੍ਹ, 16 ਜਨਵਰੀ 2025: ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ‘ਭਾਰਤੀ ਰਾਜ ਵਿਰੁੱਧ ਲੜਨ’ ਵਾਲੇ ਬਿਆਨ ‘ਤੇ ਰਾਜਨੀਤਿਕ ਵਿਵਾਦ ਭਖਦਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ (Ravi Shankar Prasad) ਨੇ ਅੱਜ ਪ੍ਰੈਸ ਵਾਰਤਾ ਰਾਹੀਂ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਪੂਰੀ ਤਰ੍ਹਾਂ ਸ਼ਹਿਰੀ ਨਕਸਲੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਹਨ ਅਤੇ ਉਨ੍ਹਾਂ ਨੂੰ ਆਪਣਾ ਗੁਰੂ ਬਦਲਣ ਦੀ ਲੋੜ ਹੈ।
ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ (Ravi Shankar Prasad) ਨੇ ਕਿਹਾ ਕਿ ਭਾਰਤੀ ਰਾਜ ਇੱਕ ਸੁਤੰਤਰ ਰਾਸ਼ਟਰ ਵਜੋਂ ਦੇਸ਼ ਦੀ ਸੰਵਿਧਾਨਕ ਪਛਾਣ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ‘ਰਾਹੁਲ ਗਾਂਧੀ ਨੇ ਕੱਲ੍ਹ ਕਿਹਾ ਸੀ ਕਿ ਸਾਡੀ ਲੜਾਈ ਭਾਰਤੀ ਰਾਜ ਦੇ ਵਿਰੁੱਧ ਹੈ।’ ਮੈਂ ਫਿਰ ਦੁਹਰਾਉਂਦਾ ਹਾਂ ਕਿ ਉਨ੍ਹਾਂ ਨੂੰ ਆਪਣਾ ਗੁਰੂ ਬਦਲਣ ਦੀ ਲੋੜ ਹੈ। ਉਹ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਨ। ਕੀ ਤੁਸੀਂ ਭਾਰਤੀ ਰਾਜ ਦਾ ਅਰਥ ਸਮਝਦੇ ਹੋ? ਤੁਸੀਂ ਉਸ ਵਿਰੁੱਧ ਲੜਨ ਦੀ ਗੱਲ ਕਰ ਰਹੇ ਹੋ। ਭਾਰਤੀ ਰਾਜ ਦੇਸ਼ ਦੀ ਸੰਵਿਧਾਨਕ ਪਛਾਣ ਹੈ, ਜੋ ਭਾਰਤ ਨੂੰ ਇੱਕ ਸੁਤੰਤਰ ਰਾਸ਼ਟਰ ਵਜੋਂ ਦਰਸਾਉਂਦੀ ਹੈ।
ਰਾਹੁਲ ਗਾਂਧੀ ਦਾ ਬਿਆਨ
ਕਾਂਗਰਸ ਹੈੱਡਕੁਆਰਟਰ ਦੇ ਉਦਘਾਟਨ ਮੌਕੇ ਇੰਦਰਾ ਭਵਨ ‘ਚ ਇੱਕ ਪ੍ਰੋਗਰਾਮ ਸੀ। ਇਸ ਮੌਕੇ ‘ਤੇ ਜਦੋਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਾਡੀ ਲੜਾਈ ਸਿਰਫ਼ ਭਾਜਪਾ ਅਤੇ ਆਰਐਸਐਸ ਵਰਗੇ ਰਾਜਨੀਤਿਕ ਸੰਗਠਨਾਂ ਨਾਲ ਨਹੀਂ ਹੈ, ਸਗੋਂ ਭਾਰਤੀ ਰਾਜ ਨਾਲ ਵੀ ਹੈ। ਰਾਹੁਲ ਗਾਂਧੀ ਨੇ ਕਿਹਾ, ‘ਜੇ ਤੁਸੀਂ ਸੋਚ ਰਹੇ ਹੋ ਕਿ ਅਸੀਂ ਭਾਜਪਾ ਅਤੇ ਆਰਐਸਐਸ ਵਰਗੇ ਰਾਜਨੀਤਿਕ ਸੰਗਠਨਾਂ ਨਾਲ ਲੜ ਰਹੇ ਹਾਂ ਤਾਂ ਇਹ ਗਲਤ ਹੈ।’ ਦੋਵਾਂ ਨੇ ਦੇਸ਼ ਦੇ ਹਰ ਸੰਸਥਾਨ ‘ਤੇ ਕਬਜ਼ਾ ਕਰ ਲਿਆ ਹੈ। ਹੁਣ ਅਸੀਂ ਭਾਜਪਾ, ਆਰਐਸਐਸ ਅਤੇ ਭਾਰਤੀ ਰਾਜ ਵਿਰੁੱਧ ਵੀ ਲੜ ਰਹੇ ਹਾਂ।
Read More: Rahul Gandhi: ਰਾਹੁਲ ਗਾਂਧੀ ਦਾ ਦਾਅਵਾ, ਭਾਰਤੀ ਦੀ ਚੋਣ ਪ੍ਰਣਾਲੀ ‘ਚ ਗੰਭੀਰ ਸਮੱਸਿਆਵਾਂ