ਹਿਮਾਚਲ ਪ੍ਰਦੇਸ਼, 25 ਜੁਲਾਈ 2025: ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਨਸ਼ਿਆਂ ਨੂੰ ਲੈ ਕੇ ਬਿਆਨ ਦਿੱਤਾ | ਕੰਗਨਾ ਦੇ ਇਸ ਬਿਆਨ ਤੋਂ ਬਾਅਦ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ, “ਕੰਗਨਾ ਨੂੰ ਆਪਣੇ ਬਿਆਨਾਂ ‘ਤੇ ਕਾਬੂ ਰੱਖਣਾ ਚਾਹੀਦਾ ਹੈ। ਉਹ ਅਕਸਰ ਅਜਿਹੇ ਬਿਆਨ ਅਤੇ ਬੇਤੁਕੀ ਗੱਲਾਂ ਕਰਕੇ ਮੀਡੀਆ ‘ਚ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਨੂੰ ਅਜੇ ਸਮਾਜ ਦੀ ਸਹੀ ਸਮਝ ਨਹੀਂ ਹੈ। ਉਹ ਹਰ ਰੋਜ਼ ਸਮਾਜ ਅਤੇ ਔਰਤਾਂ ਵਿਰੁੱਧ ਭੱਦੀ ਟਿੱਪਣੀਆਂ ਕਰਦੀ ਰਹਿੰਦੀ ਹੈ।”
ਦਰਅਸਲ, ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਦਿੱਲੀ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ , “ਨਸ਼ਿਆਂ ਕਾਰਨ ਹਿਮਾਚਲ ਪ੍ਰਦੇਸ਼ ‘ਚ ਸਥਿਤੀ ਗੰਭੀਰ ਹੋ ਗਈ ਹੈ। ਜੇਕਰ ਛੇਤੀ ਹੀ ਸਖ਼ਤ ਕਦਮ ਨਾ ਚੁੱਕੇ ਗਏ, ਤਾਂ ਸਾਡੀ ਸਥਿਤੀ ਪੰਜਾਬ ਦੇ ਉਨ੍ਹਾਂ ਪਿੰਡਾਂ ਵਰਗੀ ਹੋ ਜਾਵੇਗੀ, ਜਿੱਥੇ ਸਿਰਫ਼ ਔਰਤਾਂ ਅਤੇ ਵਿਧਵਾਵਾਂ ਰਹਿੰਦੀਆਂ ਹਨ।
” ਕੰਗਨਾ ਨੇ ਕਿਹਾ, “ਨਸ਼ੇ ਪਾਕਿਸਤਾਨ ਤੋਂ ਪੰਜਾਬ ਰਾਹੀਂ ਹਿਮਾਚਲ ਪਹੁੰਚ ਰਹੇ ਹਨ। ਬੱਚਿਆਂ ਨੇ ਆਪਣੇ ਮਾਪਿਆਂ ਦੇ ਗਹਿਣੇ ਵੀ ਵੇਚ ਦਿੱਤੇ ਹਨ। ਨਸ਼ਿਆਂ ਦਾ ਸੇਵਨ ਕਰਨ ਵਾਲੇ ਨੌਜਵਾਨ ਆਪਣੇ ਆਪ ਨੂੰ ਕਮਰਿਆਂ ‘ਚ ਬੰਦ ਕਰ ਲੈਂਦੇ ਹਨ, ਚੀਕਦੇ ਹਨ, ਚੋਰੀਆਂ ਕਰਦੇ ਹਨ, ਵਾਹਨਾਂ ਅਤੇ ਫਰਨੀਚਰ ਨੂੰ ਤੋੜਦੇ ਹਨ ਅਤੇ ਘਰਾਂ ਦੀ ਭੰਨਤੋੜ ਕਰਦੇ ਹਨ। ਇਸ ਨਾਲ ਸਥਿਤੀ ਮੌਤ ਤੋਂ ਵੀ ਬਦਤਰ ਹੋ ਗਈ ਹੈ।”
Read More: ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, ਜਾਣੋ ਕਦੋ ਹੋਵੇਗੀ ਫਿਲਮ ਰਿਲੀਜ਼