Site icon TheUnmute.com

ਪੈਗੰਬਰ ਮੁਹੰਮਦ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ‘ਤੇ ਭਾਜਪਾ ਵਿਧਾਇਕ ਟੀ ਰਾਜਾ ਗ੍ਰਿਫਤਾਰ

T Raja Singh

ਚੰਡੀਗੜ੍ਹ 23 ਅਗਸਤ 2022: ਨੂਪੁਰ ਸ਼ਰਮਾ ਤੋਂ ਬਾਅਦ ਹੁਣ ਭਾਜਪਾ ਵਿਧਾਇਕ ਟੀ ਰਾਜਾ ਸਿੰਘ (T Raja Singh) ਨੂੰ ਪੈਗੰਬਰ ਮੁਹੰਮਦ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਮੰਗਲਵਾਰ ਨੂੰ ਹੈਦਰਾਬਾਦ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਰਾਜਾ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਪੈਗੰਬਰ ਮੁਹੰਮਦ ‘ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ ਬਾਅਦ ਵਿੱਚ ਉਨ੍ਹਾਂ ਨੇ ਇਸਨੂੰ ਮਜ਼ਾਕ ਦੱਸਿਆ ।

ਇਸ ਬਿਆਨ ਤੋਂ ਬਾਅਦ ਵੱਡੀ ਗਿਣਤੀ ‘ਚ ਲੋਕ ਇਸ ਬਿਆਨ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ ਅਤੇ ਵਿਧਾਇਕ ਟੀ ਰਾਜਾ (T Raja Singh) ਦੀ ਗ੍ਰਿਫਤਾਰੀ ਦੀ ਮੰਗ ਕੀਤੀ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਟੀ ਰਾਜਾ ਦੇ ਬਿਆਨ ਦੀ ਤੁਲਨਾ ਭਾਜਪਾ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਦੇ ਬਿਆਨ ਨਾਲ ਕੀਤੀ।

Exit mobile version