ਚੰਡੀਗੜ੍ਹ , 21 ਜਨਵਰੀ 2026: Chandigarh Mayor Election: ਭਾਰਤੀ ਜਨਤਾ ਪਾਰਟੀ (BJP) ਵੱਲੋਂ ਅੱਜ ਚੰਡੀਗੜ੍ਹ ਦੇ ਮੇਅਰ ਅਹੁਦੇ ਲਈ ਆਪਣੇ ਉਮੀਦਵਾਰ ਐਲਾਨ ਕਰ ਸਕਦੀ ਹੈ। ਇਸਦੇ ਨਾਲ ਹੀ ਭਾਜਪਾ ਵੱਲੋਂ ਸਿਰਫ਼ ਮੇਅਰ ਲਈ, ਸਗੋਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਅਹੁਦਿਆਂ ਲਈ ਵੀ ਉਮੀਦਵਾਰਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਬਿਤ ਨਿਬਿਨ ਦੇ ਨਿਰਦੇਸ਼ਾਂ ‘ਤੇ ਚੱਲਦਿਆਂ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਚੰਡੀਗੜ੍ਹ ਮੇਅਰ ਚੋਣ ਲਈ ਚੋਣ ਨਿਗਰਾਨ (Election Observer) ਨਿਯੁਕਤ ਕੀਤਾ ਹੈ।

ਇਸ ਸਬੰਧ ‘ਚ ਜਾਰੀ ਇੱਕ ਆਦੇਸ਼ ‘ਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਹੈੱਡਕੁਆਰਟਰ ਇੰਚਾਰਜ ਅਰੁਣ ਸਿੰਘ ਨੇ ਕਿਹਾ ਕਿ ਇਹ ਨਿਯੁਕਤੀ 20 ਜਨਵਰੀ, 2026 ਤੋਂ ਪ੍ਰਭਾਵੀ ਹੋਵੇਗੀ। ਪਾਰਟੀ ਲੀਡਰਸ਼ਿਪ ਨੇ ਸੰਗਠਨਾਤਮਕ ਤਾਲਮੇਲ, ਚੋਣ ਰਣਨੀਤੀ ਅਤੇ ਇੱਕ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਵਿਨੋਦ ਤਾਵੜੇ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।
ਇਸ ਦਰਮਿਆਨ ਚਰਚਾ ਹੈ ਕਿ ਵਿਨੋਦ ਤਾਵੜੇ ਚੰਡੀਗੜ੍ਹ ‘ਚ ਪਾਰਟੀ ਆਗੂਆਂ ਅਤੇ ਕੌਂਸਲਰਾਂ ਨਾਲ ਗੱਲਬਾਤ ਕਰਕੇ ਚੋਣ ਤਿਆਰੀਆਂ ਦੀ ਸਮੀਖਿਆ ਕਰਨਗੇ ਅਤੇ ਮੇਅਰ ਚੋਣ ਦੌਰਾਨ ਸੰਗਠਨਾਤਮਕ ਗਤੀਵਿਧੀਆਂ ਦੀ ਨਿਗਰਾਨੀ ਕਰਨਗੇ। ਚੰਡੀਗੜ੍ਹ ਨਗਰ ਨਿਗਮ ਲਈ ਆਉਣ ਵਾਲੀਆਂ ਮੇਅਰ ਚੋਣਾਂ ਦੇ ਮੱਦੇਨਜ਼ਰ ਇਸ ਨਿਯੁਕਤੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
Read More: ਚੰਡੀਗੜ੍ਹ ਮੇਅਰ ਹਰਪ੍ਰੀਤ ਕੌਰ ਬਬਲਾ ਵੱਲੋਂ ਏਲਾਂਟੇ ਮਾਲ ਦਾ ਅਚਾਨਕ ਨਿਰੀਖਣ




