Sonipat

ਸੋਨੀਪਤ ‘ਚ ਹੋਲੀ ਦੀ ਰਾਤ ਭਾਜਪਾ ਆਗੂ ਦਾ ਗੋ.ਲੀ.ਆਂ ਮਾਰ ਕੇ ਕ.ਤ.ਲ, ਹਮਲਾਵਰ ਗ੍ਰਿਫ਼ਤਾਰ

ਚੰਡੀਗੜ੍ਹ, 15 ਮਾਰਚ 2025: ਹਰਿਆਣਾ ਤੋਂ ਬੀਤੀ ਰਾਤ ਭਾਜਪਾ ਆਗੂ ਦੀ ਗੋਲੀ ਮਾਰ ਕੇ ਕਤਲ ਕਰਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਸੋਨੀਪਤ (Sonipat) ਦੇ ਜਵਾਹਰਾ ਪਿੰਡ ‘ਚ ਹੋਲੀ ਦੀ ਰਾਤ ਨੂੰ ਭਾਜਪਾ ਦੇ ਮੁੰਡਲਾਣਾ ਮੰਡਲ ਪ੍ਰਧਾਨ ਅਤੇ ਪਿੰਡ ਦੇ ਨੰਬਰਦਾਰ ਸੁਰੇਂਦਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਕਤਲ ਜ਼ਮੀਨੀ ਵਿਵਾਦ ਦੇ ਕਾਰਨ ਕੀਤਾ ਗਿਆ ਸੀ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ‘ਚ ਤੁਰੰਤ ਕਾਰਵਾਈ ਕਰਦਿਆਂ ਮੁਲਜਮ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਘਟਨਾ ਦੁਕਾਨ ‘ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਤਿੰਨ ਪੁਲਿਸ ਟੀਮਾਂ ਹਮਲਾਵਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਘਟਨਾ ਦੇ ਸਮੇਂ ਸੁਰੇਂਦਰ ਘਰ ਦੇ ਬਾਹਰ ਗਲੀ (Sonipat) ‘ਚ ਖੜ੍ਹਾ ਸੀ। ਫਿਰ ਮੋਨੂੰ ਮੌਕੇ ‘ਤੇ ਪਹੁੰਚਿਆ ਅਤੇ ਸੁਰੇਂਦਰ ਨੂੰ ਗੋਲੀ ਮਾਰ ਦਿੱਤੀ। ਉਹ ਬਚ ਕੇ ਨੇੜੇ ਦੀ ਕਰਿਆਨੇ ਦੀ ਦੁਕਾਨ ‘ਚ ਵੜ ਗਿਆ। ਹਮਲਾਵਰ ਅੰਦਰ ਗਿਆ ਅਤੇ ਦੂਜੀ ਗੋਲੀ ਚਲਾ ਦਿੱਤੀ। ਹਮਲਾਵਰ ਨੇ ਇੱਕ ਗੋਲੀ ਉਸਦੇ ਮੱਥੇ ‘ਚ ਅਤੇ ਦੂਜੀ ਗੋਲੀ ਪੇਟ ‘ਚ ਮਾਰੀ ਅਤੇ ਭੱਜ ਗਿਆ।

ਸੁਰੇਂਦਰ ਦੀ ਪਤਨੀ ਕੋਮਲ ਨੇ ਦੱਸਿਆ ਕਿ ਗੁਆਂਢੀ ਮੋਨੂੰ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਸੀ। ਉਸਦੇ ਪਤੀ ਸੁਰੇਂਦਰ ਨੇ ਮੋਨੂੰ ਦੀ ਮਾਸੀ ਅਤੇ ਉਸਦੇ ਚਾਚੇ ਦੀ ਜ਼ਮੀਨ ਖਰੀਦੀ ਸੀ। ਜਿਸ ਕਾਰਨ ਉਸ ਦੇ ਮਨ ‘ਚ ਉਸ ਪ੍ਰਤੀ ਨਫ਼ਰਤ ਸੀ। ਹਮਲਾਵਰ ਨੇ ਸੁਰੇਂਦਰ ਨੂੰ ਧਮਕੀ ਦਿੱਤੀ ਸੀ ਕਿ ਉਹ ਆਪਣੇ ਪੈਰ ਜ਼ਮੀਨ ‘ਤੇ ਨਾ ਰੱਖੇ। ਸੁਰੇਂਦਰ ਨੇ ਜ਼ਮੀਨ ਵਾਹੀ ਸੀ।

ਇਸ ਤੋਂ ਗੁੱਸੇ ‘ਚ ਆ ਕੇ ਮੋਨੂੰ ਨੇ ਇਹ ਕਤਲ ਕਰ ਦਿੱਤਾ। ਪੁਲਿਸ ਨੇ ਲਾਸ਼ ਨੂੰ ਖਾਨਪੁਰ ਕਲਾਂ ਪਿੰਡ ਸਥਿਤ ਭਗਤ ਫੂਲ ਸਿੰਘ ਸਰਕਾਰੀ ਮਹਿਲਾ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਏਸੀਪੀ ਰਿਸ਼ੀਕਾਂਤ ਨੇ ਕਿਹਾ ਕਿ ਨੰਬਰਦਾਰ ਸੁਰੇਂਦਰ ਦੀ ਪਤਨੀ ਕੋਮਲ ਦੇ ਬਿਆਨ ‘ਤੇ ਮਾਮਲੇ ‘ਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਲਈ ਤਿੰਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਟੀਮ ਨੇ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

Read More: Punjab: AGTF ਤੇ ਮੋਹਾਲੀ ਪੁਲਿਸ ਨੇ ਰਾਜਸਥਾਨ ਦੇ ਸੁਭਾਸ਼ ਸਾਹੂ ਕਤਲ ਕਾਂਡ ਨੂੰ ਸੁਲਝਾਇਆ

Scroll to Top