July 2, 2024 7:00 pm
CM Ashok Gehlot

ਰਾਜਸਥਾਨ ‘ਚ ਭਾਜਪਾ ਨੂੰ ਪੂਰਨ ਬਹੁਮਤ, CM ਅਸ਼ੋਕ ਗਹਿਲੋਤ ਰਾਜਪਾਲ ਨੂੰ ਸੌਂਪਣਗੇ ਅਸਤੀਫਾ

ਚੰਡੀਗੜ੍ਹ, 03 ਦਸੰਬਰ 2023: ਅਸ਼ੋਕ ਗਹਿਲੋਤ (CM Ashok Gehlot) ਅੱਜ ਸ਼ਾਮ 5:30 ਵਜੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਜਿਕਰਯੋਗ ਹੈ ਕਿ ਇਸ ਸਮੇਂ ਰਾਜਸਥਾਨ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ 70 ਤੱਕ ਸਿਮਟਦੀ ਨਜ਼ਰ ਆ ਰਹੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਜੋਧਪੁਰ ਦੀ ਸਰਦਾਰਪੁਰ ਵਿਧਾਨ ਸਭਾ ਸੀਟ ਤੋਂ ਚੋਣ ਜਿੱਤ ਗਏ ਹਨ।

ਗਹਿਲੋਤ (CM Ashok Gehlot) ਨੇ 26396 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਗਹਿਲੋਤ ਨੂੰ ਕੁੱਲ 96859 ਵੋਟਾਂ ਮਿਲੀਆਂ। ਜਿੱਥੇ ਭਾਰਤੀ ਜਨਤਾ ਪਾਰਟੀ ਦੇ ਮਹਿੰਦਰ ਸਿੰਘ ਰਾਠੌਰ ਨੂੰ 70463 ਵੋਟਾਂ ਮਿਲੀਆਂ, ਇੱਥੇ 1222 ਵੋਟਰਾਂ ਨੇ ਨੋਟਾ ਦੀ ਵਰਤੋਂ ਕੀਤੀ।

ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਹੈ। ਚੋਣ ਕਮਿਸ਼ਨ ਮੁਤਾਬਕ ਭਾਜਪਾ 114 ਸੀਟਾਂ ‘ਤੇ ਅਤੇ ਕਾਂਗਰਸ 70 ਸੀਟਾਂ ‘ਤੇ ਅੱਗੇ ਹੈ, ਜਦਕਿ ਬਾਕੀ ਉਮੀਦਵਾਰ 15 ਸੀਟਾਂ ‘ਤੇ ਅੱਗੇ ਹਨ। ਇਨ੍ਹਾਂ ਵਿੱਚੋਂ ਭਾਜਪਾ ਨੇ 23, ਕਾਂਗਰਸ ਨੇ 11 ਅਤੇ ਹੋਰਨਾਂ ਨੇ 3 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ।