ਅੰਬਾਲਾ 31 ਦਸੰਬਰ 2024: ਹਰਿਆਣਾ ਕੈਬਿਨਟ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (BJP) ਇੱਕ ਸੰਗਠਨਾਤਮਕ ਪਾਰਟੀ ਹੈ, ਜਿਸ ‘ਚ ਹਰ ਛੇ ਸਾਲ ਬਾਅਦ ਨਵੀਂ ਮੈਂਬਰਸ਼ਿਪ ਹੁੰਦੀ ਹੈ ਅਤੇ ਚੋਣਾਂ ਹਰ ਤਿੰਨ ਸਾਲ ਬਾਅਦ ਹੁੰਦੀਆਂ ਹਨ।
ਅਨਿਲ ਵਿਜ ਨੇ ਹੋਰਨਾਂ ਸਿਆਸੀ ਪਾਰਟੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, ‘ਕਾਂਗਰਸ ਨੇ ਅਜੇ ਤੱਕ ਕੋਈ ਢਾਂਚਾ ਨਹੀਂ ਬਣਾਇਆ ਹੈ, ਇਹ ਇਕ ਢਾਂਚਾ ਰਹਿਤ ਪਾਰਟੀ ਬਣ ਗਈ ਹੈ ਅਤੇ ਦੂਜੀਆਂ ਪਾਰਟੀਆਂ ‘ਚ ਚੋਣਾਂ ਨਹੀਂ ਹੁੰਦੀਆਂ, ਸਗੋਂ (ਨਾਮ/ਅਹੁਦਿਆਂ) ਦਾ ਫੈਸਲਾ ਉੱਪਰੋਂ ਹੁੰਦਾ ਹੈ|
ਉਨ੍ਹਾਂ ਕਿਹਾ ਭਾਜਪਾ ‘ਚ ਮੈਂਬਰ ਹੇਠਾਂ ਤੋਂ ਉੱਪਰ ਤੱਕ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ‘ਚ ਗਾਂਧੀ-ਨਹਿਰੂ ਪਰਿਵਾਰ ‘ਚੋਂ ਕੋਈ ਹੋਵੇਗਾ, ਇਹ ਤੈਅ ਹੈ ਕਿ ਉਹ ਅਹੁਦੇ ਇਸ ਤਰ੍ਹਾਂ ਵੰਡਣਗੇ ਜਿਵੇਂ ਉਹ ਏਜੰਸੀਆਂ ਵੰਡ ਰਹੇ ਹੋਣ।
ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲੈ ਕੇ ਭਾਜਪਾ-ਕਾਂਗਰਸ ਇਨ੍ਹੀਂ ਦਿਨੀਂ ਆਹਮੋ-ਸਾਹਮਣੇ ਹਨ, ਇਸ ‘ਤੇ ਅਨਿਲ ਵਿਜ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਡਾ. ਮਨਮੋਹਨ ਸਿੰਘ ਨੂੰ ਸਿਆਸੀ ਮੁੱਦਾ ਬਣਾ ਰਹੀ ਹੈ | ਕਾਂਗਰਸ (Congress) ਨੂੰ ਮਨਮੋਹਨ ਸਿੰਘ ਦੇ ਦਿਹਾਂਤ ਤੋਂ ਕੋਈ ਮਤਲਬ ਨਹੀਂ ਹੈ, ਉਹ ਸਿਰਫ ਇਕ ਮੁੱਦਾ ਬਣਾਉਣਾ ਚਾਹੁੰਦੇ ਸਨ |
ਇਸ ਲਈ ਕਾਂਗਰਸ ਵਾਰ-ਵਾਰ ਉਨ੍ਹਾਂ ਦੀ ਯਾਦਗਾਰ ਬਣਾਉਣ ਦੀ ਗੱਲ ਕਰ ਰਹੇ ਸਨ, ਉਨ੍ਹਾਂ ਨੂੰ ਲੱਗਦਾ ਸੀ ਕਿ ਭਾਜਪਾ ਸਹਿਮਤ ਨਹੀਂ ਹੋਵੇਗੀ ਅਤੇ ਇਹ ਉਨ੍ਹਾਂ ਲਈ ਚੰਗਾ ਮੌਕਾ ਹੈ। ਕਿਉਂਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਮਨਮੋਹਨ ਦਾ ਕਦੇ ਵੀ ਸਨਮਾਨ ਨਹੀਂ ਕੀਤਾ।
ਉਨ੍ਹਾਂ (Anil Vij) ਕਿਹਾ ਹੁਣ ਵੀ ਪੂਰਾ ਦੇਸ਼ ਸੋਗ ਮਨਾ ਰਿਹਾ ਹੈ ਅਤੇ ਰਾਹੁਲ ਗਾਂਧੀ ਨਵਾਂ ਸਾਲ ਮਨਾਉਣ ਵੀਅਤਨਾਮ ਗਏ ਹਨ। ਵਿਜ ਨੇ ਕਿਹਾ ਕਿ ਇਹ ਸਭ ਦੇਖ ਕੇ ਪਤਾ ਲੱਗਦਾ ਹੈ ਕਿ ਰਾਹੁਲ ਉਨ੍ਹਾਂ ਲਈ ਕਿੰਨਾ ਸਤਿਕਾਰ ਕਰਦੇ ਹਨ।
Read More: Haryana: ਯਮੁਨਾਨਗਰ ‘ਚ ਹੋਈ ਫ਼ਾ.ਇ.ਰਿੰ.ਗ ‘ਚ ਜ਼.ਖ਼.ਮੀ ਨੌਜਵਾਨ ਨੇ ਤੋੜਿਆ ਦਮ