ਚੰਡੀਗੜ੍ਹ ,5 ਅਗਸਤ 2021 : ਪਿਛਲੇ ਲੰਮੇ ਸਮੇਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਹਨ | ਜਿੰਨਾ ਦਾ ਵੱਖ -ਵੱਖ ਸਿਆਸੀ ਪਾਰਟੀਆਂ ਵੱਲੋਂ ਸਾਥ ਵੀ ਦਿੱਤਾ ਜਾ ਰਿਹਾ ਹੈ ,ਇਸੇ ਨੂੰ ਲੈ ਕੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਸਾਨਾਂ ਦੇ ਹੱਕ ‘ਚ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਤੇ ਬੈਠੇ ਹੋਏ ਹਨ ,ਪਤਾ ਨਹੀਂ ਸਰਕਾਰ ਉਹਨਾਂ ਬਾਰੇ ਗੱਲ ਕਿਉਂ ਨਹੀ ਕਰਦੀ ,ਲਗਦਾ ਹੈ ਸਰਕਾਰ ਕਿਸਾਨਾਂ ਨਾਲ ਨਾਰਾਜ਼ ਹੈ ,ਜਾ ਲਗਦਾ ਹੈ ਸਰਕਾਰ ਕਿਸਾਨੀ ਮੁੱਦੇ ਤੋਂ ਡਰਦੀ ਹੈ , ਇਸੇ ਲਈ ਸਾਨੂੰ ਵੀ ਕਿਸਾਨੀ ਮੁੱਦੇ ਤੇ ਸੰਸਦ ਵਿੱਚ ਗੱਲ ਨਹੀਂ ਕਰਨ ਦਿੱਤੀ ਜਾਂਦੀ |