July 3, 2024 12:30 am
Tripura-Nagaland

ਤ੍ਰਿਪੁਰਾ-ਨਾਗਾਲੈਂਡ ‘ਚ ਭਾਜਪਾ ਨੂੰ ਮਿਲਿਆ ਬਹੁਮਤ, ਮੇਘਾਲਿਆ ‘ਚ ਐਨਪੀਪੀ ਪਾਰਟੀ ਦੀ ਜਿੱਤ

ਚੰਡੀਗੜ੍ਹ, 02 ਮਾਰਚ 2023: ਉੱਤਰ ਪੂਰਬ ਦੇ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤ੍ਰਿਪੁਰਾ ਅਤੇ ਨਾਗਾਲੈਂਡ (Tripura-Nagaland) ਦੇ ਨਤੀਜੇ ਆ ਗਏ ਹਨ। ਦੋਵਾਂ ਸੂਬਿਆਂ ਵਿੱਚ ਭਾਜਪਾ ਨੂੰ ਮੁੜ ਬਹੁਮਤ ਮਿਲਿਆ ਹੈ। ਭਾਜਪਾ ਗਠਜੋੜ ਨੂੰ ਨਾਗਾਲੈਂਡ ਵਿੱਚ 37 ਅਤੇ ਤ੍ਰਿਪੁਰਾ ਵਿੱਚ 33 ਸੀਟਾਂ ਮਿਲੀਆਂ ਹਨ।

ਮੇਘਾਲਿਆ ਵਿੱਚ ਮੁੱਖ ਮੰਤਰੀ ਕੋਨਰਾਡ ਸੰਗਮਾ ਦੀ ਨੈਸ਼ਨਲ ਪੀਪਲਜ਼ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਐਨਪੀਪੀ ਦੇ ਖਾਤੇ ਵਿੱਚ ਇਸ ਵੇਲੇ 25 ਸੀਟਾਂ ਆ ਰਹੀਆਂ ਹਨ। ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਨੇ ਤ੍ਰਿਪੁਰਾ-ਨਾਗਾਲੈਂਡ ਵਿੱਚ ਭਾਜਪਾ ਗਠਜੋੜ ਨੂੰ ਬਹੁਮਤ ਦਾ ਅਨੁਮਾਨ ਸੀ। ਇਸ ਦੌਰਾਨ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਟਵੀਟ ਕੀਤਾ ਕਿ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਫੋਨ ਕਰਕੇ ਸਰਕਾਰ ਬਣਾਉਣ ਲਈ ਉਨ੍ਹਾਂ ਦੀ ਮਦਦ ਮੰਗੀ ਹੈ।