ਅੰਮ੍ਰਿਤਸਰ, 19 ਮਈ 2025: ਅੰਮ੍ਰਿਤਸਰ ਦੇ ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 27 ਜਣਿਆਂ ਦੀ ਮੌਤ ਦੇ ਮਾਮਲੇ ‘ਚ ਭਾਜਪਾ ਦਾ ਇੱਕ ਵਫ਼ਦ (BJP Delegation) ਅੱਜ ਚੰਡੀਗੜ੍ਹ ‘ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਿਆ ਹੈ। ਭਾਜਪਾ ਦੇ ਵਫ਼ਦ ਦੀ ਅਗਵਾਈ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਸ਼ਾਮਲ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਮੌਤਾਂ ਨਹੀਂ ਸਗੋਂ ਕਤਲ ਹਨ।
Read More: ਪੰਜਾਬ ਭਾਜਪਾ ਦਾ ਵਫ਼ਦ ਅੱਜ ਰਾਜਪਾਲ ਨਾਲ ਕਰੇਗਾ ਮੁਲਾਕਾਤ, ਅੰਮ੍ਰਿਤਸਰ ਸ਼ਰਾਬ ਘੁਟਾਲੇ ਦਾ ਉਠਾਇਆ ਜਾਵੇਗਾ ਮੁੱਦਾ