30 ਜਨਵਰੀ 2026: ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ (BJP Cabinet Minister Manjinder Singh Sirsa) ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਦੋਵਾਂ ਨੇ ਮੁੱਖ ਮੰਤਰੀ ਨਿਵਾਸ ‘ਤੇ ਮੀਟਿੰਗ ਕੀਤੀ । ਮੀਟਿੰਗ ਤੋਂ ਬਾਅਦ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰਾ ਦਾ ਜ਼ਿਕਰ ਕੀਤਾ ਤੇ ਕਿਹਾ ਕਿ PM ਮੋਦੀ ਨੂੰ ਪੰਜਾਬ ਨਾਲ ਖਾਸ ਲਗਾਅ ਹੈ।
ਉਥੇ ਹੀ ਸਿਰਸਾ ਨੇ ਇਹ ਵੀ ਜਾਣਕਰੀ ਦਿੱਤੀ ਕਿ ਪ੍ਰਧਾਨ ਮੰਤਰੀ 2 ਤਰੀਕ ਨੂੰ ਇੱਕ ਵੱਡੀ ਜੈਅੰਤੀ ਵਰ੍ਹੇਗੰਢ ਲਈ ਪੰਜਾਬ ਆ ਰਹੇ ਹਨ। ਉਥੇ ਹੀ ਸਿਰਸਾ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਨੇ ਕਾਂਗਰਸ ਲੋਕਾਂ ਨੂੰ ਮਾਰਨ ਦੀ ਰਾਜਨੀਤੀ ਕਰਦੀ ਹੈ।ਪੰਜਾਬ ਵਿੱਚ ਕੋਈ ਕਾਨੂੰਨ ਵਿਵਸਥਾ ਨਹੀਂ ਹੈ। ਲੋਕਾਂ ਨੂੰ ਬਾਹਰ ਕੱਢ ਕੇ ਮਾਰਿਆ ਜਾ ਰਿਹਾ ਹੈ।
Read More: PM ਮੋਦੀ ਦੇ ਪੰਜਾਬ ਦੌਰੇ ਦੀ ਬਦਲੀ ਤਾਰੀਖ਼, ਹੁਣ 2 ਫਰਵਰੀ ਨੂੰ ਆਉਣਗੇ ਜਲੰਧਰ




