BJP

ਹਰਿਆਣਾ ਵਿਧਾਨ ਸਭਾ ਚੋਣਾਂ ਲਈ BJP ਵੱਲੋਂ 67 ਉਮੀਦਵਾਰਾਂ ਦਾ ਐਲਾਨ, 3 ਮੰਤਰੀਆਂ ਤੇ 8 ਵਿਧਾਇਕਾਂ ਦੀ ਕੱਟੀ ਟਿਕਟ

ਚੰਡੀਗੜ੍ਹ, 05 ਸਤੰਬਰ 2024: ਭਾਜਪਾ (BJP) ਨੇ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਬੁੱਧਵਾਰ ਰਾਤ ਨੂੰ 67 ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ 40 ਸੀਟਾਂ ਤੋਂ ਉਮੀਦਵਾਰ ਬਦਲੇ ਹਨ। ਪਾਰਟੀ ਨੇ ਦੋ ਸਾਬਕਾ ਸੰਸਦ ਮੈਂਬਰ, ਇਕ ਰਾਜ ਸਭਾ ਮੈਂਬਰ ਅਤੇ 27 ਨਵੇਂ ਚਿਹਰਿਆਂ ਨੂੰ ਮੈਦਾਨ ‘ਚ ਉਤਾਰਿਆ ਹੈ।

ਭਾਜਪਾ (BJP) ਨੇ ਤਿੰਨ ਮੰਤਰੀਆਂ ਸਮੇਤ ਅੱਠ ਵਿਧਾਇਕਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ। ਨੌਂ ਮੌਜੂਦਾ ਮੰਤਰੀਆਂ ਅਤੇ ਚਾਰ ਸਾਬਕਾ ਮੰਤਰੀਆਂ ਨੂੰ ਵੀ ਮੌਕਾ ਦਿੱਤਾ ਹੈ। ਜੇਜੇਪੀ ਤੋਂ ਭਾਜਪਾ ‘ਚ ਸ਼ਾਮਲ ਹੋਏ ਤਿੰਨ ਵਿਧਾਇਕਾਂ ਅਤੇ ਦੋ ਆਗੂਆਂ ਨੂੰ ਵੀ ਉਮੀਦਵਾਰ ਨੂੰ ਵੀ ਟਿਕਟ ਦਿੱਤੀ ਹੈ | ਕੇਂਦਰੀ ਮੰਤਰੀ ਰਾਓ ਇੰਦਰਜੀਤ ਦੀ ਧੀ ਸ਼ਰੁਤੀ ਚੌਧਰੀ ਅਤੇ ਸਾਬਕਾ ਸੰਸਦ ਮੈਂਬਰ ਕਿਰਨ ਚੌਧਰੀ, ਜੋ ਹਾਲ ਹੀ ‘ਚ ਕਾਂਗਰਸ ਛੱਡ ਕੇ ਭਾਜਪਾ ਤੋਂ ਰਾਜ ਸਭਾ ਮੈਂਬਰ ਚੁਣੀ ਗਈ ਸੀ, ਸ਼ਰੁਤੀ ਨੂੰ ਵੀ ਟਿਕਟ ਦਿੱਤੀ ਗਈ ਹੈ।

 

 

Scroll to Top