West Bengal

ਪੱਛਮੀ ਬੰਗਾਲ ਦੀ ਵਿਧਾਨ ਸਭਾ ‘ਚ ਇਸ ਪ੍ਰਸਤਾਵ ‘ਤੇ ਇਕਜੁੱਟ ਦਿਖੇ BJP ਤੇ TMC

ਚੰਡੀਗੜ੍ਹ, 5 ਅਗਸਤ 2024: ਸੋਮਵਾਰ ਨੂੰ ਪੱਛਮੀ ਬੰਗਾਲ (West Bengal) ਵਿਧਾਨ ਸਭਾ ‘ਚ ਪਹਿਲੀ ਵਾਰ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਅਤੇ ਵਿਰੋਧੀ ਪਾਰਟੀ ਭਾਜਪਾ ਵਿਚਾਲੇ ਕਿਸੇ ਮੁੱਦੇ ‘ਤੇ ਏਕਤਾ ਦੇਖਣ ਨੂੰ ਮਿਲੀ ਹੈ । ਦਰਅਸਲ ਟੀਐਮਸੀ ਨੇ ਪੱਛਮੀ ਬੰਗਾਲ ਦੀ ਵੰਡ ਦੇ ਖ਼ਿਲਾਫ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਸੀ। ਇਸ ਸਬੰਧੀ ਦੋਵੇਂ ਧਿਰਾਂ ਇਕੱਠੀਆਂ ਨਜ਼ਰ ਆਈਆਂ ਅਤੇ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਥਿਤ ਤੌਰ ‘ਤੇ ਬੰਗਾਲ (West Bengal) ਦੀ ਵੰਡ ਦੀ ਮੰਗ ਉਠਾ ਕੇ ਹਲਚਲ ਮਚਾ ਦਿੱਤੀ ਸੀ। ਤ੍ਰਿਣਮੂਲ ਕਾਂਗਰਸ ਦੇ ਕਈ ਆਗੂਆਂ ਨੇ ਇਸ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਖੁਦ ਭਾਜਪਾ ਆਗੂ ਵੀ ਮਜੂਮਦਾਰ ਦੀ ਇਸ ਮੰਗ ‘ਤੇ ਇਕਮਤ ਨਹੀਂ ਸਨ। ਇਸ ਦਾ ਅਸਰ ਸੋਮਵਾਰ ਨੂੰ ਵਿਧਾਨ ਸਭਾ ‘ਚ ਵੀ ਦੇਖਣ ਨੂੰ ਮਿਲਿਆ ਅਤੇ ਟੀਐੱਮਸੀ-ਭਾਜਪਾ ਇਸ ਮੁੱਦੇ ‘ਤੇ ਇਕੱਠੇ ਹੋ ਗਏ।

Scroll to Top