ਗੁਜਰਾਤ, 23 ਜੂਨ 2025: By Election Result 2025: ਭਾਜਪਾ ਦੇ ਰਾਜੇਂਦਰ ਕੁਮਾਰ (ਰਾਜੂਭਾਈ) ਦਾਨੇਸ਼ਵਰ ਚਾਵੜਾ ਨੇ ਗੁਜਰਾਤ ਦੀ ਕਾਦੀ (Kadi) ਸੀਟ ‘ਤੇ ਕਾਂਗਰਸ ਉਮੀਦਵਾਰ ਰਮੇਸ਼ਭਾਈ ਚਾਵੜਾ ਨੂੰ 38904 ਵੋਟਾਂ ਨਾਲ ਹਰਾਇਆ ਹੈ।
ਭਾਜਪਾ ਵਿਧਾਇਕ ਕਰਸਨਭਾਈ ਪੰਜਾਬਭਾਈ ਸੋਲੰਕੀ ਦਾ ਇਸ ਸਾਲ ਫਰਵਰੀ ‘ਚ ਦੇਹਾਂਤ ਹੋ ਗਿਆ ਸੀ, ਜਿਸ ਕਾਰਨ ਇਹ ਸੀਟ ਖਾਲੀ ਹੋ ਗਈ ਸੀ। ਇਹ ਅਨੁਸੂਚਿਤ ਜਾਤੀਆਂ ਲਈ ਇੱਕ ਰਾਖਵੀਂ ਸੀਟ ਹੈ | ਭਾਜਪਾ ਦੇ ਰਾਜੇਂਦਰ ਚਾਵੜਾ, ਕਾਂਗਰਸ ਦੇ ਰਮੇਸ਼ ਚਾਵੜਾ ਅਤੇ ‘ਆਪ’ ਦੇ ਜਗਦੀਸ਼ ਚਾਵੜਾ ਵਿਚਕਾਰ ਮੁਕਾਬਲਾ ਸੀ, ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਅੱਗੇ ਰਹੀ।
ਦੂਜੇ ਪਾਸੇ ਕਾਂਗਰਸ ਉਮੀਦਵਾਰ ਆਰੀਆਦਾਨ ਸ਼ੌਕਤ ਨੇ ਕੇਰਲ ਦੀ ਨੀਲਾਂਬੁਰ ਸੀਟ ਜਿੱਤ ਲਈ ਹੈ। ਉਨ੍ਹਾਂ ਨੇ ਸੀਪੀਆਈ (ਐਮ) ਦੇ ਉਮੀਦਵਾਰ ਐਮ. ਸਵਰਾਜ ਨੂੰ 11077 ਵੋਟਾਂ ਨਾਲ ਹਰਾਇਆ। ਜਿੱਤ ਤੋਂ ਬਾਅਦ ਵਰਕਰਾਂ ਨਾਲ ਜਸ਼ਨ ਮਨਾਇਆ ।
‘ਆਪ’ ਉਮੀਦਵਾਰ ਗੋਪਾਲ ਇਟਾਲੀਆ ਨੇ ਗੁਜਰਾਤ ਦੀ ਵਿਸਾਵਦਰ ਸੀਟ 17554 ਵੋਟਾਂ ਨਾਲ ਜਿੱਤ ਲਈ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਕੀਰਤੀ ਪਟੇਲ ਨੂੰ ਹਰਾਇਆ ਹੈ।
Read More: ‘ਆਪ’ ਉਮੀਦਵਾਰ ਗੋਪਾਲ ਇਟਾਲੀਆ ਨੇ 17554 ਵੋਟਾਂ ਨਾਲ ਜਿੱਤੀ ਵਿਸਾਵਦਰ ਸੀਟ