ਚੰਡੀਗੜ੍ਹ, 04 ਜੂਨ 2024: ਦਿੱਲੀ (Delhi) ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸਖ਼ਤ ਸੁਰੱਖਿਆ ਵਿਚਕਾਰ ਸੱਤ ਗਿਣਤੀ ਕੇਂਦਰਾਂ ‘ਤੇ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਦਿੱਲੀ ਵਿੱਚ ਸੱਤ ਵਿੱਚੋਂ ਛੇ ਸੀਟਾਂ ਉੱਤੇ ਅੱਗੇ ਹੈ। ਪਿਛਲੀਆਂ ਲਗਾਤਾਰ ਦੋ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਕਬਜ਼ਾ ਕਰ ਲਿਆ ਹੈ।
ਚਾਂਦਨੀ ਚੌਕ- ਪ੍ਰਵੀਨ ਖੰਡੇਲਵਾਲ (ਭਾਜਪਾ) 33446 ਵੋਟਾਂ ਨਾਲ ਅੱਗੇ।
ਉੱਤਰ-ਪੂਰਬੀ ਦਿੱਲੀ- ਮਨੋਜ ਤਿਵਾੜੀ (ਭਾਜਪਾ) 137474 ਵੋਟਾਂ ਨਾਲ ਅੱਗੇ
ਪੂਰਬੀ ਦਿੱਲੀ- ਹਰਸ਼ ਮਲਹੋਤਰਾ (ਭਾਜਪਾ) 41051 ਵੋਟਾਂ ਨਾਲ ਅੱਗੇ
ਨਵੀਂ ਦਿੱਲੀ— ਬਾਂਸੂਰੀ ਸਵਰਾਜ (ਭਾਜਪਾ) 53414 ਵੋਟਾਂ ਨਾਲ ਅੱਗੇ ਹੈ।
ਉੱਤਰ-ਪੱਛਮੀ ਦਿੱਲੀ- ਯੋਗੇਂਦਰ ਚੰਦੋਲੀਆ (ਭਾਜਪਾ) 173555 ਵੋਟਾਂ ਨਾਲ ਅੱਗੇ।
ਪੱਛਮੀ ਦਿੱਲੀ- ਕਮਲਜੀਤ ਸਹਿਰਾਵਤ (ਭਾਜਪਾ) 128434 ਵੋਟਾਂ ਨਾਲ ਅੱਗੇ।
ਦੱਖਣੀ ਦਿੱਲੀ- ਰਾਮਵੀਰ ਸਿੰਘ ਬਿਧੂੜੀ (ਭਾਜਪਾ) 94013 ਵੋਟਾਂ ਨਾਲ ਅੱਗੇ।