Bist Doab Canal

Bist Doab Canal: ਬਿਸਤ ਦੁਆਬ ਕੈਨਾਲ 33 ਦਿਨਾਂ ਲਈ ਰਹੇਗੀ ਬੰਦ

ਚੰਡੀਗੜ੍ਹ, 19 ਦਸੰਬਰ 2024: ਪੰਜਾਬ ਦੇ ਜਲ ਸਰੋਤ ਵਿਭਾਗ ਨੇ ਬਿਸਤ ਦੁਆਬ ਨਹਿਰ (Bist Doab Canal) ਨੂੰ 33 ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬਿਸਤ ਦੁਆਬ ਨਹਿਰ ‘ਤੇ ਚੱਲ ਰਹੇ ਨਿਰਮਾਣ ਕਾਰਜ ਦੇ ਮੱਦੇਨਜ਼ਰ ਮੌਸਮ ਅਤੇ ਫਸਲੀ ਹਾਲਾਤ ਨੂੰ ਦੇਖਦੇ ਹੋਏ ਇਹ ਨਹਿਰ ਬੰਦ ਰਹੇਗੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 20 ਦਸੰਬਰ, 2024 ਤੋਂ 21 ਜਨਵਰੀ, 2025 ਤੱਕ (ਦੋਵੇਂ ਦਿਨ ਸਮੇਤ) 33 ਦਿਨਾਂ ਲਈ ਨਹਿਰ (Bist Doab Canal) ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਰਾਜ ਸਰਕਾਰ ਨੇ ਇਹ ਹੁਕਮ ਨਾਰਦਰਨ ਇੰਡੀਆ ਕੈਨਾਲ ਐਂਡ ਡਰੇਨੇਜ ਐਕਟ, 1873 (1873 ਦਾ ਐਕਟ 8) ਤਹਿਤ ਜਾਰੀ ਨਿਯਮਾਂ ਦੇ ਨਿਯਮ 63 ਤਹਿਤ ਜਾਰੀ ਕੀਤਾ ਹੈ।

Read More: Punjab Election: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਦੇ ਅਧਿਕਾਰ ਖੇਤਰਾਂ ‘ਚ 21ਦਸੰਬਰ ਨੂੰ ‘ਕਲੋਜ਼ ਡੇਅ’ ਘੋਸ਼ਿਤ

Scroll to Top