July 7, 2024 6:09 pm
Bikramjit Singh Chaudhary

ਚਰਨਜੀਤ ਚੰਨੀ ‘ਤੇ ਵਰ੍ਹੇ ਬਿਕਰਮਜੀਤ ਸਿੰਘ ਚੌਧਰੀ, ਕਿਹਾ- ਚੰਨੀ ‘ਤੇ ਸ਼ਕੁਨੀ ਨਾਮ ਚੰਗਾ ਲਗਦੈ, ਸੁਦਾਮਾ ਨੂੰ ਨਹੀਂ

ਚੰਡੀਗੜ੍ਹ, 21 ਅਪ੍ਰੈਲ 2024: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਘਰਵਾਲੀ ਕਰਮਜੀਤ ਕੌਰ ਚੌਧਰੀ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ (Bikramjit Singh Chaudhary) ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੁਰਯੋਧਨ ਕਿਹਾ । ਹੁਣ ਇਸ ਸਬੰਧੀ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਚੰਨੀ ਨੂੰ ਸ਼ਕੁਨੀ ਮਾਮਾ ਕਹਿ ਦਿੱਤਾ |

ਬਿਕਰਮਜੀਤ ਸਿੰਘ ਚੌਧਰੀ ਨੇ ਚਰਨਜੀਤ ਚੰਨੀ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਖੁਦ ਨੂੰ ਸੁਦਾਮਾ ਕਹਾਉਣ ਵਾਲੇ ਚੰਨੀ ਦੇ ਘਰੋਂ ਈਡੀ ਨੂੰ 10 ਕਰੋੜ ਰੁਪਏ ਮਿਲੇ ਸਨ। ਚੰਨੀ ਨੂੰ ਬੀਬੀਆਂ ਦੀ ਇੱਜ਼ਤ ਕਰਨੀ ਵੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ‘ਤੇ ਸ਼ਕੁਨੀ ਨਾਮ ਚੰਗਾ ਲੱਗਦਾ ਹੈ, ਸੁਦਾਮਾ ਨੂੰ ਨਹੀਂ।

ਵਿਧਾਇਕ ਬਿਕਰਮਜੀਤ ਸਿੰਘ ਚੌਧਰੀ (Bikramjit Singh Chaudhary) ਨੇ ਕਿਹਾ ਕਿ ਮੈਂ ਨਹੀਂ, ਸਿਰਫ ਮੇਰੀ ਮਾਂ ਹੀ ਭਾਜਪਾ ‘ਚ ਸ਼ਾਮਲ ਹੋਈ ਹੈ। ਮੇਰੀ ਮਾਂ ਨੇ ਅਜਿਹਾ ਫੈਸਲਾ ਕਿਉਂ ਲਿਆ, ਉਨ੍ਹਾਂ ਨੇ ਮੈਨੂੰ ਜੁਆਇਨਿੰਗ ਦੌਰਾਨ ਦੱਸਿਆ। ਇਸ ਦੇ ਨਾਲ ਹੀ ਜਦੋਂ ਬਿਕਰਮਜੀਤ ਚੌਧਰੀ ਨੂੰ ਪੁੱਛਿਆ ਗਿਆ ਕਿ ਕੀ ਚੰਨੀ ਨੇ ਉਨ੍ਹਾਂ ਨੂੰ ਦੁਰਯੋਧਨ ਕਿਹਾ ਸੀ ਤਾਂ ਚੌਧਰੀ ਨੇ ਕਿਹਾ- ਚੰਨੀ ਦੇ ਮੂੰਹੋਂ ਅਜਿਹੇ ਸ਼ਬਦ ਚੰਗੇ ਨਹੀਂ ਲੱਗਦੇ।

ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਅਜਿਹੇ ਵਿਅਕਤੀ ਹਨ ਜੋ ਮੁੱਖ ਮੰਤਰੀ ਹੁੰਦਿਆਂ ਆਪਣੇ ਹਲਕੇ ਤੋਂ ਹਾਰ ਗਏ ਸਨ ਅਤੇ ਉਹ ਸਾਨੂੰ ਕੀ ਸਲਾਹ ਦੇਣਗੇ। ਚੰਨੀ ਨੇ ਮੰਤਰੀ ਰਹਿੰਦਿਆਂ ਇੱਕ ਮਹਿਲਾ ਆਈਏਐਸ ਅਧਿਕਾਰੀ ਨੂੰ ਅਸ਼ਲੀਲ ਸੰਦੇਸ਼ ਭੇਜੇ ਸਨ।

ਉਨਾਂ ਕਿਹਾ ਕਿ ਰਾਹੁਲ ਗਾਂਧੀ ਦੇ ਭਾਰਤ ਜੋੜੋ ਦੌਰੇ ਦੌਰਾਨ ਮੇਰੇ ਪਿਓ ਦੀ ਜਾਨ ਚਲੀ ਗਈ। ਉਹ ਕਾਂਗਰਸ ਲਈ ਕੁਰਬਾਨਹੋਏ ਹਨ। ਜੇਕਰ ਮੇਰੀ ਮਾਤਾ ਕਰਮਜੀਤ ਕੌਰ ਚੌਧਰੀ ਨੂੰ ਇੰਨੀ ਵੱਡੀ ਕੁਰਬਾਨੀ ਤੋਂ ਬਾਅਦ ਵੀ ਪਛਾਣ ਨਹੀਂ ਮਿਲਦੀ ਤਾਂ ਦੁੱਖ ਦੀ ਗੱਲ ਤਾਂ ਹੈ । ਚੌਧਰੀ ਨੇ ਕਿਹਾ- ਪਾਰਟੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਸੀ।