Bikram Singh Majithia

ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਸਿਰਫ਼ ਘਟਾਈ ਗਈ ਹੈ, ਵਾਪਸ ਨਹੀਂ ਲਈ: ਪੰਜਾਬ ਪੁਲਿਸ

ਚੰਡੀਗੜ੍ਹ, 2 ਅਪ੍ਰੈਲ 2025: ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia)  ਦੀ ਸੁਰੱਖਿਆ ਪੂਰੀ ਤਰ੍ਹਾਂ ਵਾਪਸ ਲੈਣ ਦੀਆਂ ਰਿਪੋਰਟਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰ ਦਿੱਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਖ਼ਤਰੇ ਦੀ ਧਾਰਨਾ ਦੇ ਮੁੜ ਮੁਲਾਂਕਣ ਦੇ ਮੱਦੇਨਜ਼ਰ ਉਨ੍ਹਾਂ ਦੀ ਸੁਰੱਖਿਆ ਸਿਰਫ ਘਟਾਈ ਗਈ ਹੈ, ਵਾਪਸ ਨਹੀਂ ਲਈ ਗਈ ਹੈ।

ਇਸ ਸੰਬੰਧੀ ਪੰਜਾਬ ਪੁਲਿਸ ਨੇ ਇੱਕ ਪ੍ਰੈਸ ਨੋਟ ਰਾਹੀਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਹ ਸੁਰੱਖਿਆ ਸਮੀਖਿਆ ਕਮੇਟੀ ਦੀਆਂ ਨਵੀਨਤਮ ਸਿਫ਼ਾਰਸ਼ਾਂ ਤੋਂ ਬਾਅਦ ਕੀਤੇ ਗਏ ਹਨ।ਪੰਜਾਬ ਪੁਲਿਸ ਮੁਤਾਬਕ “ਕਿਸੇ ਵੀ ਪ੍ਰਮੁੱਖ ਸ਼ਖਸੀਅਤ ਦੀ ਸੁਰੱਖਿਆ ਦੀ ਸਮੇਂ-ਸਮੇਂ ‘ਤੇ ਸੰਭਾਵੀ ਖ਼ਤਰੇ ਦੇ ਮੁਲਾਂਕਣ ਦੇ ਆਧਾਰ ‘ਤੇ ਸਮੀਖਿਆ ਕੀਤੀ ਜਾਂਦੀ ਹੈ। ਇਸ ਦੇ ਆਧਾਰ ‘ਤੇ, ਸੁਰੱਖਿਆ ਕਵਰ ਵਧਾਇਆ ਜਾਂ ਘਟਾਇਆ ਜਾਂਦਾ ਹੈ,” |

ਪੰਜਾਬ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਬਿਕਰਮ ਮਜੀਠੀਆ (Bikram Singh Majithia) ਕੋਲ ਅਜੇ ਵੀ ਲੋੜੀਂਦੀ ਸੁਰੱਖਿਆ ਹੈ, ਜਿਸ ‘ਚ ਐਸਕਾਰਟ ਵਾਹਨ ਅਤੇ ਪ੍ਰੋਟੋਕੋਲ ਅਨੁਸਾਰ ਉਸਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੀ ਗਿਣਤੀ ‘ਚ ਬੰਦੂਕਧਾਰੀ ਸ਼ਾਮਲ ਹਨ। ਇਸ ਦੌਰਾਨ ਅਧਿਕਾਰੀਆਂ ਨੇ ਦੁਹਰਾਇਆ ਕਿ ਅਜਿਹੇ ਸੁਰੱਖਿਆ ਫੈਸਲੇ ਆਮ ਹਨ ਅਤੇ ਸੰਭਾਵੀ ਖਤਰਿਆਂ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਲਏ ਜਾਂਦੇ ਹਨ।

Read More: Drug Racket Case: ਵਿਸ਼ੇਸ਼ ਜਾਂਚ ਟੀਮ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਮੁੜ ਕੀਤਾ ਤਲਬ

Scroll to Top