ਬਿਕਰਮ ਸਿੰਘ ਮਜੀਠੀਆ

ਮੋਹਾਲੀ ਅਦਾਲਤ ‘ਚ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ

ਮੋਹਾਲੀ, 07 ਫਰਵਰੀ 2026: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਮੋਹਾਲੀ ਅਦਾਲਤ ‘ਚ ਪੇਸ਼ ਹੋਏ ਅਤੇ ਹਲਫਨਾਮਾ ਦਾਇਰ ਕੀਤਾ | ਇਸ ਹਲਫਨਾਮਾ ‘ਤੇ ਦੀ ਸੁਣਵਾਈ ਸੱਤ ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ |

ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਿਆਇਕ ਹਿਰਾਸਤ ‘ਚ ਮੇਰੇ ਨਾਲ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ | ਉਨ੍ਹਾਂ ਕਿਹਾ ਕਿ ਨਿਆਇਕ ਹਿਰਾਸਤ ਦੌਰਾਨ ਮੈਂ ਸੈਸ਼ਨ ਜੱਜ ਪਟਿਆਲਾ ਨੂੰ ਦਿੱਤੀ ਲਿਖਤੀ ਸ਼ਿਕਾਇਤ ਦਿੱਤੀ, ਪਰ ਹੁਣ ਤੱਕ ਉਸਦਾ ਜਵਾਬ ਨਹੀਂ ਮਿਲਿਆ | ਜਿਸ ਨੂੰ ਲੈ ਕੇ ਮੈਂ ਇੱਕ ਵਾਰ ਫਿਰ ਅੱਜ ਮੋਹਾਲੀ ਅਦਾਲਤ ‘ਚ ਆਪਣਾ ਹਲਫਨਾਮਾ ਫਾਈਲ ਦਿੱਤੀ ਹੈ।

ਐਸਵਾਈਐਲ ਦੇ ਮੁੱਦੇ ‘ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦਾ ਪਾਣੀ ਹਰਿਆਣਾ ਨੂੰ ਦਿੱਤਾ ਜਾ ਸਕੇ। ਇਹ ਸਮਝੌਤਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਗਲੀਆਂ ਚੋਣਾਂ ਹਰਿਆਣਾ ਤੋਂ ਲੜਨੀ ਹੈ। ਇਸਦੇ ਨਾਲ ਹੀ ਬਿਕਰਮ ਮਜੀਠੀਆ ਨੇ ਭਲਕੇ ਕਿਸਾਨਾਂ ‘ਤੇ ਪੁਲਿਸ ਵੱਲੋਂ ਕੀਤੀ ਲਾਠੀਚਾਰਜ ਦੀ ਨਿਖੇਦੀ ਕੀਤੀ |

Read More: ਬਿਕਰਮ ਮਜੀਠੀਆ ਦੀ ਜ਼ਮਾਨਤ ‘ਤੇ ਹਰਪਾਲ ਚੀਮਾ ਦਾ ਬਿਆਨ, ਕਿਹਾ- “ਜ਼ਮਾਨਤ ਦੇਣ ਦਾ ਮਤਲਬ ਬਰੀ ਹੋਣਾ ਨਹੀਂ”

ਵਿਦੇਸ਼

Scroll to Top