July 2, 2024 7:46 pm
Bikram Singh Majithia

ਮਾਣਹਾਨੀ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਅਦਾਲਤ ’ਚ ਪੇਸ਼, ਨਹੀਂ ਪਹੁੰਚੇ MP ਸੰਜੇ ਸਿੰਘ

ਅੰਮ੍ਰਿਤਸਰ, 02 ਅਗਸਤ 2023: ਆਪ ਪਾਰਟੀ ਵੱਲੋਂ 2017 ਵਿੱਚ ਚੋਣਾਂ ਦੇ ਦੌਰਾਨ ਬਿਕਰਮ ਸਿੰਘ ਮਜੀਠੀਆ (Bikram Singh Majithia) ਦੇ ਸੰਬੰਧ ਨਸ਼ਾ ਤਸਕਰਾਂ ਦੇ ਨਾਲ ਦੱਸੇ ਗਏ ਸਨ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਦੇ ਖ਼ਿਲਾਫ਼ ਮਾਣਹਾਨੀ ਕੇਸ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਵਾਸਤੇ ਅੱਜ ਬਿਕਰਮ ਸਿੰਘ ਮਜੀਠੀਆ ਸੈਸ਼ਨ ਜੱਜ ਅੰਮ੍ਰਿਤਸਰ ਦੀ ਮਾਣਯੋਗ ਕੋਰਟ ਵਿੱਚ ਪੇਸ਼ ਹੋਏ ਅਤੇ ਇਸ ਦੌਰਾਨ ਦਿੱਲੀ ਤੋਂ ਸੰਸਦ ਸੰਜੇ ਸਿੰਘ ਅਦਾਲਤ ਵਿੱਚ ਨਹੀਂ ਪਹੁੰਚੇ |

ਇਸ ਦੌਰਾਨ ਪੱਤਰਕਾਰਾਂ ਨਾਲ ਮਜ਼ਾਕੀਆ ਅੰਦਾਜ਼ ‘ਚ ਗੱਲਬਾਤ ਕਰਦਿਆਂ ਬਿਕਰਮ ਮਜੀਠੀਆਂ ਨੇ ਕਿਹਾ ਕਿ ਅੱਜ ਤਾਰੀਖ਼ ਭੁਗਤਣ ਆਏ ਹਾਂ ਤੇ ਕਚਹਿਰੀਆਂ ‘ਚ ਇਸੇ ਤਰੀਕੇ ਮੇਲੇ ਲੱਗਦੇ ਰਹਿਣਗੇ | ਉਹਨਾਂ ਨੇ ਕਿਹਾ ਕਿ ਨਸ਼ੇ ਦੇ ਮਾਮਲੇ ਚ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਤੇ ਮਾਣਯੋਗ ਅਦਾਲਤ ਵਿੱਚ ਕੇਸ ਕੀਤਾ ਗਿਆ ਸੀ ਚਾਹੇ ਕਿ ਅਰਵਿੰਦ ਕੇਜਰੀਵਾਲ ਵੱਲੋਂ ਮੁਆਫ਼ੀ ਮੰਗ ਲਈ ਗਈ ਹੈ, ਲੇਕਿਨ ਉਹਨਾਂ ਦੇ ਸੰਸਦ ਮੈਂਬਰ ਸੰਜੇ ਸਿੰਘ ਵੱਲੋਂ ਅਜੇ ਤੱਕ ਕੇਸ ਜਾਰੀ ਹੈ ਲੇਕਿਨ ਅੱਜ ਉਹ ਪੇਸ਼ੀ ‘ਤੇ ਨਹੀਂ ਪਹੁੰਚ ਸਕੇ। ਮਾਮਲੇ ਦੀ ਅਗਲੀ ਮਿਤੀ 1 ਸਤੰਬਰ ਦੀ ਪਾਈ ਗਈ ਹੈ।

ਉਨ੍ਹਾਂ (Bikram Singh Majithia) ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦੋਹਰੀ ਰਾਜਨੀਤੀ ਲਗਾਤਾਰ ਹੀ ਸਾਹਮਣੇ ਆ ਰਹੀ ਹੈ ਅਤੇ ਇਹਨਾਂ ਵੱਲੋਂ ਦਲਿਤ ਚਿਹਰੇ ਨੂੰ ਉੱਪ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਗਈ ਸੀ। ਲੇਕਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਵੱਲੋਂ ਆਪਣੇ ਆਪ ਨੂੰ ਡਿਪਟੀ ਮੁੱਖ ਮੰਤਰੀ ਕਾਬਲ ਦੱਸਿਆ ਗਿਆ, ਜਿਸ ਤੋਂ ਭਗਵੰਤ ਸਿੰਘ ਮਾਨ ਦੇ ਕਹਿਣ ‘ਤੇ ਉਸ ਨੂੰ ਕਿਸੇ ਮੀਟਿੰਗ ਵਿੱਚ ਵੀ ਸੱਦਿਆ ਨਹੀਂ ਜਾ ਰਿਹਾ। ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਇਹਨਾਂ ਵੱਲੋਂ ਵੀ.ਆਈ.ਪੀ ਸਹੂਲਤਾਂ ਨਾ ਲੈਣ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਭਗਵੰਤ ਸਿੰਘ ਮਾਨ ਨੇ ਆਪਣੀ ਪਤਨੀ ਨੂੰ ਵੀ ਅਜਿਹੀ ਸਿਕਿਉਰਟੀ ਦਿੱਤੀ ਹੈ ਜੋ ਸਭ ਨੂੰ ਹੈਰਾਨ ਕਰ ਦਿੰਦੀ ਹੈ।