July 2, 2024 6:34 pm
Bikram Majithia

ਹਾਈਕੋਰਟ ਵਲੋਂ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ, ਅਗਾਊਂ ਜ਼ਮਾਨਤ ਰੱਦ

ਚੰਡੀਗੜ੍ਹ 24 ਜਨਵਰੀ 2022: ਹਾਈਕੋਰਟ ਨੇ NDPS ਮਾਮਲੇ ‘ਚ ਫਸੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ (Bikram Majithia) ਨੂੰ ਵੱਡਾ ਝਟਕਾ ਦਿੱਤਾ ਹੈ। ਤੁਹਾਨੂੰ ਦਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ 20 ਦਸੰਬਰ ਨੂੰ ਮੋਹਾਲੀ ਵਿਚ ਐਨ ਡੀ ਪੀ ਐਸ ਐਕਟ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਸੀ ਇਸੇ ਮਾਮਲੇ ‘ਚ ਮਜੀਠੀਆ (Bikram Majithia) ਨੇ ਪਹਿਲੀ ਮੋਹਾਲੀ ਕੋਈ ਟ੍ਰਾਇਲ ਕੋਰਟ ਤੋਂ ਜਮਨਤ ਮੰਗੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ । ਇਸਦੇ ਚੱਲਦੇ ਟ੍ਰਾਇਲ ਕੋਰਟ ਤੋਂ ਜਮਾਂਨਤ ਖ਼ਾਰਜ ਹੋਣ ਦੇ ਬਾਅਦ ਮਜੀਠੀਆ ਨੇ ਹਾਈਕੋਰਟ ‘ਚ ਪਹਿਲਾਂ ਜਮਾਨਤ ਦੀ ਅਰਜੀ ਲਗਾਈ ਸੀ। ਜਿਸ ਵਿਚ ਹਾਈ ਕੋਰਟ ਨੇ10 ਜਨਵਰੀ ਨੂੰ ਫ਼ਿਲਹਾਲ ਅੰਤਰਿਮ ਜਮਾਨਤ ਦਿੰਦੇ ਹੋਏ ਜਾਂਚ ‘ਚ ਸ਼ਾਮਲ ਹੋਣ ਦੇ ਹੁਕਮ ਦਿੱਤੇ ਸਨ| ਜਿਸ ਤੇ ਸੁਣਵਾਈ ਦੌਰਾਨ ਹਾਈਕੋਰਟ ਨੇ ਅੱਜ ਜਮਾਨਤ ਰੱਦ ਕਰ ਦਿੱਤੀ ਹੈ