ਚੰਡੀਗੜ੍ਹ, 18 ਅਕਤੂਬਰ 2024: ਬਿਹਾਰ (Bihar) ‘ਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਨੇ ਕਈਂ ਜਣਿਆਂ ਦੀ ਜਾਨ ਲੈ ਲਈ ਹੈ | ਬਿਹਾਰ ‘ਚ ਜ਼ਹਿਰੀਲੀ ਸ਼ਰਾਬ (Poisonous liquor) ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ 72 ਘੰਟਿਆਂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 40 ਜਣਿਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ | ਇਸਦੇ ਨਾਲ ਕਈਂ ਜਣੇ ਹਸਪਤਾਲ ‘ਚ ਜ਼ੇਰੇ ਇਲਾਜ ਹਨ |
ਸੀਵਾਨ (Bihar) ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਹੈਰਾਨ ਕਰਨ ਵਾਲੀ ਹੁੰਦੀ ਜਾ ਰਹੀ ਹੈ , ਜਿੱਥੇ ਪ੍ਰਸ਼ਾਸਨ ਨੇ 20 ਮੌਤਾਂ ਦੀ ਪੁਸ਼ਟੀ ਕੀਤੀ ਸੀ, ਹੁਣ ਇਹ ਮੌਤ ਦਾ ਅੰਕੜਾ ਵਧ ਰਿਹਾ ਹੈ |
ਬਿਹਾਰ ਦੇ ਛਪਰਾ ਅਤੇ ਸੀਵਾਨ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਹ ਮਾਮਲੇ ਸਾਹਮਣੇ ਆਏ ਹਨ | ਜ਼ਹਿਰੀਲੀ ਸ਼ਰਾਬ ਘਟਨਾ ‘ਤੇ ਸੂਬਾ ਸਰਕਾਰ ‘ਤੇ ਵਿਰੋਧੀ ਧਿਰ ਹਮਲਾਵਰ ਹੈ | ਵਿਰੋਧੀ ਧਿਰ ਦਾ ਦਾਅਵਾ ਹੈ ਕਿ ਬਿਹਾਰ ਸਰਕਾਰ ਸ਼ਰਾਬ ਮਾਫੀਆ ਦੇ ਹੱਥਾਂ ‘ਚ ਜਾ ਚੁੱਕੀ ਹੈ।
ਇਸ ਮਾਮਲੇ’ਚ ਥਾਣਾ ਇੰਚਾਰਜ ਅਤੇ ਦੋ ਚੌਕੀਦਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 10 ਤੋਂ ਵੱਧ ਜਣਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਸਿਆਸੀ ਹਲਕਿਆਂ ‘ਚ ਵੀ ਸਰਗਰਮੀ ਵਧ ਗਈ ਹੈ। ਇਸ ਦੇ ਨਾਲ ਹੀ ਸੀਵਾਨ ਅਤੇ ਸਾਰਨ ਦੇ ਹਸਪਤਾਲਾਂ ‘ਚ 70 ਤੋਂ ਵੱਧ ਜਣਿਆਂ ਦੇ ਦਾਖਲ ਹੋਣ ਦੀ ਖ਼ਬਰ ਹਨ ਅਤੇ ਕਈ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ।