ਬਿਹਾਰ, 11 ਅਕਤੂਬਰ 2025: ਜਨਸੂਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਰਾਘੋਪੁਰ ਤੋਂ ਬਿਹਾਰ ਚੋਣਾਂ ਲਈ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ਰਾਘੋਪੁਰ ਜਾਣ ਤੋਂ ਪਹਿਲਾਂ, ਪੀਕੇ ਨੇ ਪਟਨਾ ‘ਚ ਕਿਹਾ, “ਸਿਰਫ਼ ਚਰਚਾ ਹੈ ਕਿ ਪ੍ਰਸ਼ਾਂਤ ਕਿਸ਼ੋਰ, ਜਨਸੂਰਾਜ, ਰਾਘੋਪੁਰ ਤੋਂ ਚੋਣ ਲੜਨ ਜਾ ਰਹੇ ਹਨ ਅਤੇ ਤੇਜਸਵੀ ਦੋ ਸੀਟਾਂ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਦੀ ਕਿਸਮਤ ਰਾਹੁਲ ਗਾਂਧੀ ਵਰਗੀ ਹੋਵੇਗੀ; ਉਹ ਅਮੇਠੀ ਛੱਡ ਕੇ ਵਾਇਨਾਡ ਗਏ ਅਤੇ ਅਮੇਠੀ ‘ਚ ਹਾਰ ਗਏ।”
ਉਨ੍ਹਾਂ ਕਿਹਾ, “ਅੱਜ ਮੈਂ ਰਾਘੋਪੁਰ ਜਾ ਰਿਹਾ ਹਾਂ। ਇਹ ਇੱਕ ਖਾਸ ਹਲਕਾ ਹੈ ਜਿੱਥੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਚੁਣੇ ਜਾਂਦੇ ਹਨ। ਮੈਂ ਉਸ ਖੇਤਰ ‘ਚ ਜਨਸੂਰਾਜ ਦੇ ਸਾਥੀਆਂ ਨੂੰ ਮਿਲਣ ਜਾ ਰਿਹਾ ਹਾਂ ਅਤੇ ਉਨ੍ਹਾਂ ਨੂੰ ਪੁੱਛਣ ਜਾ ਰਿਹਾ ਹਾਂ ਕਿ ਜੇਕਰ ਰਾਘੋਪੁਰ ਦੇ ਲੋਕਾਂ ਨੂੰ ਗਰੀਬੀ ਅਤੇ ਦੁੱਖ ਤੋਂ ਮੁਕਤ ਕਰਨਾ ਹੈ ਤਾਂ ਕਿਸ ਨੂੰ ਚੋਣ ਲੜਨੀ ਚਾਹੀਦੀ ਹੈ।”
ਰਾਘੋਪੁਰ ‘ਚ ਲੋਕਾਂ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਦੱਸਿਆ। ਪ੍ਰਸ਼ਾਂਤ ਕਿਸ਼ੋਰ ਨੇ ਜਵਾਬ ਦਿੱਤਾ, “ਅਸੀਂ ਸਭ ਕੁਝ ਕਰਾਂਗੇ, ਪਰ ਜਾਤ ਦੇ ਆਧਾਰ ‘ਤੇ ਵੋਟ ਨਾ ਪਾਓ। ਜਨਸੂਰਾਜ ਅੱਜ ਆਪਣੀ ਦੂਜੀ ਸੂਚੀ ਜਾਰੀ ਕਰਨਗੇ। ਰਿਪੋਰਟਾਂ ਮੁਤਾਬਕ ਪਾਰਟੀ ਦੂਜੀ ਸੂਚੀ ‘ਚ 100 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। 9 ਅਕਤੂਬਰ ਨੂੰ, ਪ੍ਰਸ਼ਾਂਤ ਕਿਸ਼ੋਰ ਨੇ 51 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਜਿਸ ‘ਚ ਡਾਕਟਰਾਂ ਤੋਂ ਲੈ ਕੇ ਟ੍ਰਾਂਸਜੈਂਡਰ ਲੋਕਾਂ ਤੱਕ ਦੇ ਉਮੀਦਵਾਰ ਸ਼ਾਮਲ ਸਨ।
Read More: Bihar Elections 2025: ਬਿਹਾਰ ਵਿਧਾਨ ਸਭਾ ਚੋਣਾਂ 2025 ਦਾ ਐਲਾਨ, ਦੋ ਪੜਾਵਾਂ ‘ਚ ਹੋਵੇਗੀ ਵੋਟਿੰਗ