ਪਟਨਾ, 08 ਜੁਲਾਈ 2024: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ (CM Nitish Kumar) ਨੇ ਅੱਜ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਵਿਭਾਗ ਵੱਲੋਂ ਕਰਵਾਏ ਰਾਜ ਪੱਧਰੀ ਵਣ ਮਹੋਤਸਵ-2024 ਦਾ ਉਦਘਾਟਨ ਕੀਤਾ ਹੈ | ਇਸ ਦੌਰਾਨ ਸੀ.ਐੱਮ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਨਿਵਾਸ, 01 ਅਨੇ ਮਾਰਗ ਵਿਖੇ ਮਾਲਦਾਹ ਅੰਬ ਦਾ ਬੂਟਾ ਲਗਾਇਆ |
ਇਸ ਮੌਕੇ ਮੁੱਖ ਮੰਤਰੀ (CM Nitish Kumar) ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਅਤੇ ਆਲੇ-ਦੁਆਲੇ ਰੁੱਖ ਲਗਾ ਕੇ ਇਸ ਮੁਹਿੰਮ ‘ਚ ਆਪਣਾ ਯੋਗਦਾਨ ਪਾਉਣ। ਬਿਹਾਰ ‘ਚ ਹਰਿਆਵਲ ਖੇਤਰ ਨੂੰ ਵਧਾਉਣ ਲਈ ਸਾਲ 2012 ਤੋਂ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਉਸ ਤੋਂ ਬਾਅਦ ਸਾਲ 2019 ‘ਚ ਜਲ-ਜੀਵਨ-ਹਰਿਆਲੀ ਮੁਹਿੰਮ ਸ਼ੁਰੂ ਕਰਕੇ ਇਸ ਨੂੰ ਹੋਰ ਅੱਗੇ ਲਿਜਾਇਆ ਗਿਆ।
ਇਸ ਮੁਹਿੰਮ ਤਹਿਤ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਵਿਭਾਗ ਵੱਲੋਂ ਇੱਕ ਵਿਅਕਤੀ ਵਿਸ਼ੇਸ਼ ਨੂੰ 05 ਬੂਟੇ ਮੁਫ਼ਤ ਦਿੱਤੇ ਜਾਣਗੇ। ਪ੍ਰੋਗਰਾਮ ਦੌਰਾਨ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਮੰਤਰੀ ਡਾ: ਪ੍ਰੇਮ ਕੁਮਾਰ ਨੇ ਮੁੱਖ ਮੰਤਰੀ ਨੂੰ ਹਰਾ ਬੂਟਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੇ ਮੰਤਰੀ ਡਾ: ਪ੍ਰੇਮ ਕੁਮਾਰ, ਜਲ ਸਰੋਤ ਮੰਤਰੀ ਵਿਜੇ ਕੁਮਾਰ ਚੌਧਰੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦੀਪਕ ਕੁਮਾਰ, ਮੁੱਖ ਸਕੱਤਰ ਬ੍ਰਜੇਸ਼ ਮੇਹਰੋਤਰਾ, ਵਿਕਾਸ ਕਮਿਸ਼ਨਰ ਚੈਤੰਨਿਆ ਪ੍ਰਸਾਦ, ਵਿਭਾਗ ਦੇ ਪ੍ਰਮੁੱਖ ਸਕੱਤਰ, ਡਾ. ਐਸ. ਸਿਧਾਰਥ, ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਵਿਭਾਗ ਦੀ ਸਕੱਤਰ ਸ੍ਰੀਮਤੀ ਬੰਦਨਾ ਪ੍ਰੀਯਾਸੀ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।