ਚੰਡੀਗੜ੍ਹ, 26 ਫਰਵਰੀ 2025: Bihar Cabinet News: ਬਿਹਾਰ ‘ਚ ਬੁੱਧਵਾਰ ਨੂੰ ਨਿਤੀਸ਼ ਕੁਮਾਰ ਸਰਕਾਰ ਦੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਨਿਤੀਸ਼ ਕੁਮਾਰ ਦੀ ਕੈਬਨਿਟ ‘ਚ ਕੁੱਲ ਸੱਤ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਇਹ ਸਾਰੇ ਮੰਤਰੀ ਭਾਜਪਾ ਕੋਟੇ ਤੋਂ ਬਣਾਏ ਗਏ ਹਨ। ਇਨ੍ਹਾਂ ‘ਚੋਂ ਦੋ ਮੰਤਰੀਆਂ ਨੂੰ ਦਰਭੰਗਾ ਜ਼ਿਲ੍ਹੇ ਤੋਂ ਜਗ੍ਹਾ ਮਿਲੀ ਹੈ। ਇਸੇ ਤਰ੍ਹਾਂ ਤਿਰਹੁਤ ਡਿਵੀਜ਼ਨ ਤੋਂ ਦੋ ਮੰਤਰੀ ਬਣਾਏ ਗਏ ਹਨ। ਇਸ ਤੋਂ ਇ’ਚ ਜਗ੍ਹਾ ਮਿਲੀ ਹੈ।
ਨਿਤੀਸ਼ ਮੰਤਰੀ ਮੰਡਲ (Bihar Cabinet) ‘ਚ ਜਿਨ੍ਹਾਂ ਸੱਤ ਚਿਹਰਿਆਂ ਨੂੰ ਜਗ੍ਹਾ ਮਿਲੀ ਹੈ, ਉਨ੍ਹਾਂ ‘ਚ ਅਰਰੀਆ ਜ਼ਿਲ੍ਹੇ ਦੀ ਸ਼ਕਤੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਵਿਜੇ ਕੁਮਾਰ ਮੰਡਲ, ਦਰਭੰਗਾ ਜ਼ਿਲ੍ਹੇ ਦੀ ਜਾਲੇ ਸੀਟ ਤੋਂ ਵਿਧਾਇਕ ਜੀਵੇਸ਼ ਮਿਸ਼ਰਾ ਅਤੇ ਦਰਭੰਗਾ ਜ਼ਿਲ੍ਹੇ ਦੀ ਦਰਭੰਗਾ ਸੀਟ ਤੋਂ ਵਿਧਾਇਕ ਸੰਜੇ ਸਰਾਵਗੀ, ਸੀਤਾਮੜੀ ਜ਼ਿਲ੍ਹੇ ਦੀ ਰੀਗਾ ਸੀਟ ਤੋਂ ਵਿਧਾਇਕ ਮੋਤੀਲਾਲ ਪ੍ਰਸਾਦ, ਮੁਜ਼ੱਫਰਪੁਰ ਜ਼ਿਲ੍ਹੇ ਦੇ ਸਾਹਿਬਗੰਜ ਤੋਂ ਵਿਧਾਇਕ ਰਾਜੂ ਕੁਮਾਰ ਸਿੰਘ, ਨਾਲੰਦਾ ਜ਼ਿਲ੍ਹੇ ਦੀ ਬਿਹਾਰਸ਼ਰੀਫ ਸੀਟ ਤੋਂ ਵਿਧਾਇਕ ਡਾ. ਸੁਨੀਲ ਕੁਮਾਰ ਅਤੇ ਸਾਰਨ ਜ਼ਿਲ੍ਹੇ ਦੀ ਅਮਨੌਰ ਸੀਟ ਤੋਂ ਵਿਧਾਇਕ ਕ੍ਰਿਸ਼ਨ ਕੁਮਾਰ ਮੰਟੂ ਸ਼ਾਮਲ ਹਨ।
ਸੱਤ ਨਵੇਂ ਮੰਤਰੀਆਂ ਵਿੱਚੋਂ ਦੋ, ਕ੍ਰਿਸ਼ਨ ਕੁਮਾਰ ਮੰਟੂ ਅਤੇ ਵਿਜੇ ਕੁਮਾਰ ਮੰਡਲ, 10ਵੀਂ ਪਾਸ ਹਨ। ਇਸੇ ਤਰ੍ਹਾਂ ਮੋਤੀ ਲਾਲ ਪ੍ਰਸਾਦ 12ਵੀਂ ਪਾਸ ਹੈ। ਡਾ. ਸੁਨੀਲ ਕੁਮਾਰ ਕੋਲ ਐਮ.ਬੀ.ਬੀ.ਐਸ. ਦੀ ਡਿਗਰੀ ਹੈ। ਸੰਜੇ ਸਰਾਵਗੀ ਅਤੇ ਜਿਬੇਸ਼ ਕੁਮਾਰ ਪੋਸਟ ਗ੍ਰੈਜੂਏਟ ਹਨ। ਜਦੋਂ ਕਿ, ਰਾਜੂ ਸਿੰਘ ਨੇ ਪੀਐਚਡੀ ਕੀਤੀ ਹੈ।
Read More: Bihar Cabinet: ਬਿਹਾਰ ‘ਚ ਨਿਤੀਸ਼ ਕੈਬਿਨਟ ‘ਚ ਵਿਸਥਾਰ, BJP ਕੋਟੇ ਤੋਂ ਬਣਨਗੇ ਮੰਤਰੀ