July 2, 2024 9:55 pm
Bihar

ਜਾਤੀ ਜਨਗਣਨਾ ਦੇ ਅੰਕੜੇ ਜਾਰੀ ਕਰਨ ਵਾਲਾ ਬਿਹਾਰ ਪਹਿਲਾ ਸੂਬਾ ਬਣਿਆ, ਪੜ੍ਹੋ ਪੂਰਾ ਵੇਰਵਾ

ਚੰਡੀਗੜ੍ਹ, 02 ਅਕਤੂਬਰ 2023: ਬਿਹਾਰ (Bihar) ਵਿੱਚ ਜਨਰਲ ਵਰਗ ਦੇ ਲੋਕਾਂ ਦੀ ਆਬਾਦੀ 15 ਫੀਸਦੀ ਹੈ। ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਦੇ ਡਰੀਮ ਪ੍ਰੋਜੈਕਟ ਜਾਤੀ ਅਧਾਰਤ ਜਨਗਣਨਾ ਦੀ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ। ਮੁੱਖ ਸਕੱਤਰ ਆਮਿਰ ਸੂਬਹਾਨੀ ਨੇ ਸੋਮਵਾਰ ਨੂੰ ਇਹ ਰਿਪੋਰਟ ਜਾਰੀ ਕੀਤੀ ਹੈ । ਇਸ ਨਾਲ ਬਿਹਾਰ ਜਾਤੀ ਜਨਗਣਨਾ ਦੇ ਅੰਕੜੇ ਜਾਰੀ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।

ਪੱਛੜੀਆਂ ਸ਼੍ਰੇਣੀਆਂ ਦੀ ਆਬਾਦੀ 27 ਪ੍ਰਤੀਸ਼ਤ ਤੋਂ ਵੱਧ ਹੈ, ਜਦੋਂ ਕਿ ਅਨੁਸੂਚਿਤ ਜਾਤੀ ਦੀ ਆਬਾਦੀ ਲਗਭਗ 20 ਪ੍ਰਤੀਸ਼ਤ ਹੈ। ਸੋਮਵਾਰ ਨੂੰ ਬਿਹਾਰ ਸਰਕਾਰ ਦੇ ਇੰਚਾਰਜ ਮੁੱਖ ਸਕੱਤਰ ਵਿਵੇਕ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਅੰਕੜਿਆਂ ਦੀ ਕਿਤਾਬਚਾ ਜਾਰੀ ਕੀਤਾ। ਅਧਿਕਾਰੀਆਂ ਮੁਤਾਬਕ ਜਾਤੀ ਆਧਾਰਿਤ ਗਣਨਾ ਵਿੱਚ ਕੁੱਲ (Bihar) ਆਬਾਦੀ 13 ਕਰੋੜ 7 ਲੱਖ 25 ਹਜ਼ਾਰ 310 ਦੱਸੀ ਗਈ ਹੈ।

ਇਸ ਵਿੱਚ ਪੁਰਸ਼ਾਂ ਦੀ ਕੁੱਲ ਗਿਣਤੀ 6 ਕਰੋੜ 41 ਲੱਖ 31 ਹਜ਼ਾਰ 990 ਹੈ, ਜਦੋਂ ਕਿ ਔਰਤਾਂ ਦੀ ਗਿਣਤੀ 6 ਕਰੋੜ 11 ਲੱਖ 38 ਹਜ਼ਾਰ 460 ਹੈ। ਬਾਕੀਆਂ ਦੀ ਗਿਣਤੀ 82 ਹਜ਼ਾਰ 836 ਪਾਈ ਗਈ ਹੈ। ਗਣਨਾਵਾਂ ਅਨੁਸਾਰ ਹਰ 1000 ਮਰਦਾਂ ਪਿੱਛੇ 953 ਔਰਤਾਂ ਹਨ।

ਅੰਕੜੇ ਇਸ ਪ੍ਰਕਾਰ ਹਨ :

ਪੱਛੜਿਆ ਵਰਗ: 27.12 ਫੀਸਦੀ
ਅਤਿ ਪੱਛੜਿਆ ਵਰਗ: 36.01 ਫੀਸਦੀ
ਅਨੁਸੂਚਿਤ ਜਾਤੀ: 19.65 ਫੀਸਦੀ
ਅਨੁਸੂਚਿਤ ਜਨਜਾਤੀ: 1.68 ਫੀਸਦੀ
ਜਨਰਲ ਵਰਗ: 15.52 ਫੀਸਦੀ

ਕਿਸ ਜਾਤੀ ਦੀ ਕਿੰਨੀ ਆਬਾਦੀ ਹੈ?

ਬ੍ਰਾਹਮਣ : 3.67 ਫੀਸਦੀ
ਰਾਜਪੂਤ: 3.45 ਫੀਸਦੀ
ਭੂਮਿਹਰ: 2.89 ਫੀਸਦੀ
ਕਾਯਸਥ: 0.60 ਫੀਸਦੀ
ਯਾਦਵ: 14.26 ਫੀਸਦੀ
ਕੁਸ਼ਵਾਹਾ: 4.27 ਫੀਸਦੀ
ਕੁਰਮੀ: 2.87 ਫੀਸਦੀ
ਤੇਲੀ : 2.81 ਫੀਸਦੀ
ਮੁਸਹਰ: 3.08 ਫੀਸਦੀ
ਸੋਨਾਰ : 0.68 ਫੀਸਦੀ
ਮੱਲ੍ਹਾ: 2.60 ਫੀਸਦੀ
ਤਰਖਾਣ: 1.4 ਫੀਸਦੀ
ਘੁਮਿਆਰ: 1.4 ਫੀਸਦੀ
ਪਾਸੀ: 0.9 ਫੀਸਦੀ
ਵਾੱਸ਼ਰ : 0.8 ਫੀਸਦੀ
ਮੋਚੀ, ਚਮਾਰ, ਰਵਿਦਾਸ: 5.2 ਫੀਸਦੀ