ਬਿਹਾਰ, 06 ਅਕਤੂਬਰ 2025: Bihar Elections 2025 Date: ਬਿਹਾਰ ਵਿਧਾਨ ਸਭਾ ਚੋਣਾਂ 2025 ਦਾ ਐਲਾਨ ਹੋ ਗਿਆ ਹੈ। ਵੋਟਿੰਗ ਦੋ ਪੜਾਵਾਂ ‘ਚ 6 ਅਤੇ 11 ਨਵੰਬਰ ਨੂੰ ਹੋਵੇਗੀ | ਇਸਦੇ ਨਾਲ ਹੀ ਚੋਣਾਂ ਦੇ ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। ਚੋਣ ਪ੍ਰਕਿਰਿਆ 40 ਦਿਨ ਚੱਲੇਗੀ। ਚੋਣ ਕਮਿਸ਼ਨ ਨੇ ਸੋਮਵਾਰ ਸ਼ਾਮ 4 ਵਜੇ ਇੱਕ ਪ੍ਰੈਸ ਕਾਨਫਰੰਸ ‘ਚ ਇਸਦਾ ਐਲਾਨ ਕੀਤਾ।
ਬਿਹਾਰ ਵਿਧਾਨ ਸਭਾ ਚੋਣਾਂ ਲਈ ਮਹੱਤਵਪੂਰਨ ਤਾਰੀਖਾਂ
ਪਹਿਲੇ ਪੜਾਅ ਲਈ ਨੋਟੀਫਿਕੇਸ਼ਨ – 10 ਅਕਤੂਬਰ
ਦੂਜੇ ਪੜਾਅ ਲਈ ਨੋਟੀਫਿਕੇਸ਼ਨ – 13 ਅਕਤੂਬਰ
ਨਾਮਜ਼ਦਗੀਆਂ ਦੀ ਆਖਰੀ ਮਿਤੀ (ਪਹਿਲੇ ਪੜਾਅ ਲਈ) – 17 ਅਕਤੂਬਰ
ਨਾਮਜ਼ਦਗੀਆਂ ਦੀ ਆਖਰੀ ਮਿਤੀ (ਦੂਜੇ ਪੜਾਅ ਲਈ) – 20 ਅਕਤੂਬਰ
ਨਾਮਜ਼ਦਗੀਆਂ ਦੀ ਜਾਂਚ ਦੀ ਮਿਤੀ (ਪਹਿਲੇ ਪੜਾਅ ਲਈ) – 18 ਅਕਤੂਬਰ
ਨਾਮਜ਼ਦਗੀਆਂ ਦੀ ਜਾਂਚ ਦੀ ਮਿਤੀ (ਦੂਜੇ ਪੜਾਅ ਲਈ) – 21 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ (ਪਹਿਲੇ ਪੜਾਅ ਲਈ) – 20 ਅਕਤੂਬਰ
ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ (ਦੂਜੇ ਪੜਾਅ ਲਈ) – 23 ਅਕਤੂਬਰ
ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ – 6 ਨਵੰਬਰ
ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ – 11 ਨਵੰਬਰ
ਬਿਹਾਰ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ – 14 ਨਵੰਬਰ
ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ
ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ – 90,712
ਪ੍ਰਤੀ… ਪੋਲਿੰਗ ਸਟੇਸ਼ਨ – 818
ਸ਼ਹਿਰਾਂ ‘ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ – 13,911
ਪਿੰਡਾਂ ‘ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ – 76,801
ਨੌਜਵਾਨਾਂ ਦੁਆਰਾ ਪ੍ਰਬੰਧਿਤ ਪੋਲਿੰਗ ਸਟੇਸ਼ਨਾਂ ਦੀ ਗਿਣਤੀ – 38
ਔਰਤਾਂ ਦੁਆਰਾ ਪ੍ਰਬੰਧਿਤ ਪੋਲਿੰਗ ਸਟੇਸ਼ਨਾਂ ਦੀ ਗਿਣਤੀ – 1,044
ਮਾਡਲ ਬੂਥਾਂ ਦੀ ਗਿਣਤੀ – 1,350
ਸੀਈਸੀ ਗਿਆਨੇਸ਼ ਕੁਮਾਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਲਈ ਐਸਆਈਆਰ ਦੇ ਤਹਿਤ ਵੋਟਿੰਗ ਸੂਚੀ ਨੂੰ ਅਪਡੇਟ ਕੀਤਾ ਗਿਆ ਹੈ। ਗੁੰਮ ਹੋਏ ਨਾਮ ਨਾਮਜ਼ਦਗੀਆਂ ਤੋਂ 10 ਦਿਨ ਪਹਿਲਾਂ ਤੱਕ ਜੋੜੇ ਜਾ ਸਕਦੇ ਹਨ। ਅਜਿਹੇ ਵੋਟਰਾਂ ਨੂੰ ਨਵੇਂ ਵੋਟਰ ਕਾਰਡ ਪ੍ਰਾਪਤ ਹੋਣਗੇ।
ਬਿਹਾਰ ਵਿਧਾਨ ਸਭਾ ‘ਚ 243 ਸੀਟਾਂ ਹਨ, ਜਿਨ੍ਹਾਂ ‘ਚ ਲਗਭਗ 7.42 ਕਰੋੜ ਵੋਟਰ ਹਨ, ਜਿਨ੍ਹਾਂ ‘ਚ 100 ਸਾਲ ਤੋਂ ਵੱਧ ਉਮਰ ਦੇ 14,000 ਵੋਟਰ ਸ਼ਾਮਲ ਹਨ। ਜੋ ਪੋਲਿੰਗ ਬੂਥ ‘ਤੇ ਨਹੀਂ ਜਾ ਸਕਦੇ ਉਹ ਫਾਰਮ 12D ਭਰ ਕੇ ਘਰੋਂ ਵੋਟ ਪਾ ਸਕਣਗੇ। ਰਾਜ ‘ਚ 14 ਲੱਖ ਲੋਕ ਪਹਿਲੀ ਵਾਰ ਵੋਟ ਪਾਉਣਗੇ। ਬਿਹਾਰ ‘ਚ ਪੋਲਿੰਗ ਬੂਥ ‘ਤੇ ਮੋਬਾਈਲ ਫੋਨ ਲਿਜਾਣ ਦੀ ਇਜਾਜ਼ਤ ਹੋਵੇਗੀ।
ਕਮਿਸ਼ਨ ਦਾ ਟੀਚਾ 22 ਨਵੰਬਰ, 2025 ਤੱਕ ਚੋਣ ਪ੍ਰਕਿਰਿਆ ਪੂਰੀ ਕਰਨਾ ਹੈ। ਸਾਰੀਆਂ ਪਾਰਟੀਆਂ ਨੇ ਕਮਿਸ਼ਨ ਨੂੰ ਛੱਠ ਤਿਉਹਾਰ ਤੋਂ ਬਾਅਦ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਹੈ। ਇਸ ਲਈ, ਇਹ ਉਮੀਦ ਕੀਤੀ ਜਾਂਦੀ ਹੈ ਕਿ ਸੂਬੇ ‘ਚ ਦੋ ਪੜਾਵਾਂ ‘ਚ ਵੋਟਿੰਗ ਹੋਵੇਗੀ। ਜਿਕਰਯੋਗ ਹੈ ਕਿ 2020 ਚ ਬਿਹਾਰ ਚੋਣਾਂ ਤਿੰਨ ਪੜਾਵਾਂ ਵਿੱਚ ਹੋਈਆਂ ਸਨ।
Read More: ਭਾਜਪਾ ਲੋਕਾਂ ਦੇ ਸੁਝਾਅ ਲੈ ਕੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਤਿਆਰ ਕਰੇਗੀ ਚੋਣ ਮੈਨੀਫੈਸਟੋ