30 ਅਕਤੂਬਰ 2024: ਪਟਿਆਲਾ ‘ਚ ਵਿਜੀਲੈਂਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਵਿਜੀਲੈਂਸ ਦੇ ਵਲੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਪਟਿਆਲਾ ਦਾ ਮੁਖੀ ਗ੍ਰਿਫਤਾਰ ਕੀਤਾ ਗਿਆ ਹੈ| ਦੱਸ ਦੇਈਏ ਕਿ ਇੰਸਪੈਕਟਰ ਗੁਰਿੰਦਰ ਸਿੰਘ (Inspector Gurinder Singh) ਨੂੰ ਰੰਗੇ ਹੱਥੀਂ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ ਹੈ | ਦੱਸ ਦੇਈਏ ਕਿ ਇਕ ਮਹਿਲਾ ਨੇ ਇੰਸਪੈਕਟਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੇ ਤਹਿਤ ਗੁਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਗੁਰਿੰਦਰ ਸਿੰਘ ਸਿੰਘ ਦੇ ਵਲੋਂ NDPS ਕੇਸ ਦੇ ਵਿਚ ਇਸ ਦੇ ਵਲੋਂ ਇਕ ਸ਼ਖ਼ਸ ਕੋਲੋਂ 3 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ,ਕਾਬਿਲਗੌਰ ਹੈ ਕਿ ਦੋਵੇ ਵਿਚਾਲੇ 1,50 ਲੱਖ ਰੁਪਏ ‘ਚ ਇਹ ਸਾਰਾ ਸੌਦਾ ਤੈਅ ਹੋਇਆ ਸੀ| ਦੱਸ ਦੇਈਏ ਕਿ 50 ਹਜ਼ਾਰ ਇੰਸਪੈਕਟਰ ਪਹਿਲਾ ਹੀ ਲੈ ਚੁੱਕਿਆ ਹੈ|
ਨਵੰਬਰ 22, 2024 10:26 ਪੂਃ ਦੁਃ