Sukhbir Singh Badal

ਪੰਥਕ ਰਾਜਨੀਤੀ ‘ਚ ਵੱਡਾ ਉਲਟਫੇਰ, ਨਵੇਂ ਪ੍ਰਧਾਨ ਦਾ ਹੋ ਸਕਦਾ ਐਲਾਨ

11 ਅਗਸਤ 2025: ਪੰਜਾਬ ਦੀ ਪੰਥਕ ਰਾਜਨੀਤੀ (politics) ਵਿੱਚ ਅੱਜ ਇੱਕ ਵੱਡਾ ਉਲਟਫੇਰ ਹੋਣ ਜਾ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ (shromni akali dal) ਦੀ ਭਰਤੀ ਕਮੇਟੀ ਅੱਜ ਇੱਕ ਨਵੀਂ ਪੰਥਕ ਪਾਰਟੀ ਦੇ ਗਠਨ ਦਾ ਐਲਾਨ ਕਰੇਗੀ। ਦੱਸ ਦੇਈਏ ਕਿ ਭਰਤੀ ਕਮੇਟੀ ਅੱਜ ਬਾਗ਼ੀ ਧੜੇ ਦੇ ਨਾਲ-ਨਾਲ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਪੰਥਕ ਆਗੂਆਂ ਨੂੰ ਇਕੱਠਾ ਕਰੇਗੀ। ਜਿਸ ਵਿੱਚ ਭਰਤੀ ਕਮੇਟੀ ਵੱਲੋਂ ਮੈਂਬਰਸ਼ਿਪ ਮੁਹਿੰਮ ਪੂਰੀ ਹੋਣ ਤੋਂ ਬਾਅਦ ਅੱਜ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਜਾਵੇਗਾ।

ਸੂਤਰਾਂ ਅਨੁਸਾਰ, ਇਸ ਨਵੀਂ ਪਾਰਟੀ ਦੀ ਕਮਾਨ ਸ੍ਰੀ ਅਕਾਲ ਤਖ਼ਤ ਸਾਹਿਬ (sri akal takhat sahib) ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਜਾ ਸਕਦੀ ਹੈ। ਪਰ, ਭਰਤੀ ਕਮੇਟੀ ਦੀ ਮਦਦ ਨਾਲ ਬਣਾਇਆ ਜਾ ਰਿਹਾ ਇਹ ਵੱਖਰਾ ਧੜਾ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ।

ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ (shromni akali dal)  ਦੇ ਸੰਵਿਧਾਨ ਨੂੰ ਅਪਣਾਏਗੀ ਅਤੇ ਭਾਰਤ ਦੇ ਚੋਣ ਕਮਿਸ਼ਨ ਸਾਹਮਣੇ ਦਾਅਵਾ ਕਰੇਗੀ ਕਿ ਇਹ ਅਸਲ ਅਕਾਲੀ ਦਲ ਹੈ। ਇਹ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਮੌਜੂਦਾ ਪਾਰਟੀ ਲਈ ਸਿੱਧੀ ਚੁਣੌਤੀ ਪੈਦਾ ਕਰੇਗਾ। ਹਾਲਾਂਕਿ, ਅਕਾਲੀ ਦਲ (ਬਾਦਲ) ਸ਼ੁਰੂ ਤੋਂ ਹੀ ਕਹਿੰਦਾ ਆ ਰਿਹਾ ਹੈ ਕਿ ਜੇਕਰ ਇਸ ਵਿੱਚ ਧਰਮ ਜੋੜਿਆ ਜਾਂਦਾ ਹੈ, ਤਾਂ ਇਹ ਸੰਵਿਧਾਨ ਦੇ ਵਿਰੁੱਧ ਹੋਵੇਗਾ ਅਤੇ ਅਕਾਲੀ ਦਲ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ।

Read More: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਰਕਿੰਗ ਮੀਟਿੰਗ, ਜਾਣੋ ਮਾਮਲਾ

Scroll to Top