Bagmati Express

Train Accident: ਤਾਮਿਲਨਾਡੂ ‘ਚ ਵੱਡਾ ਰੇਲ ਹਾਦਸਾ, ਬਾਗਮਤੀ ਐਕਸਪ੍ਰੈਸ ਦੀ ਮਾਲ ਗੱਡੀ ਨਾਲ ਟੱਕਰ

ਚੰਡੀਗੜ੍ਹ, 11 ਅਕਤੂਬਰ 2024: ਮੈਸੂਰ ਤੋਂ ਦਰਭੰਗਾ ਜਾ ਰਹੀ ਬਾਗਮਤੀ ਐਕਸਪ੍ਰੈਸ (12578) (Bagmati Express) ਤਾਮਿਲਨਾਡੂ ਦੇ ਕਾਵਰਪੇੱਟਾਈ ਸਟੇਸ਼ਨ ਨੇੜੇ ਮਾਲ ਗੱਡੀ ਨਾਲ ਟਕਰਾਉਣ ਨਾਲ ਵੱਡਾ ਹਾਦਸਾ (Train Accident) ਵਾਪਰਿਆ ਹੈ। ਇਸ ਹਾਦਸੇ ‘ਚ ਕਈ ਜਣਿਆਂ ਦੇ ਜ਼ਖਮੀ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਰੇਲਵੇ ਪੁਲਿਸ ਮੁਤਾਬਕ ਟੱਕਰ ਤੋਂ ਬਾਅਦ ਟਰੇਨ ਨੂੰ ਅੱਗ ਲੱਗ ਗਈ। ਫਿਲਹਾਲ ਤਾਮਿਲਨਾਡੂ ਪੁਲਿਸ ਦੀਆਂ ਕਈ ਗੱਡੀਆਂ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈਆਂ ਹਨ।

ਰੇਲਵੇ ਪੁਲਿਸ ਮੁਤਾਬਕ ਇਸ ਹਾਦਸੇ ਤੋਂ ਬਾਅਦ ਬਾਗਮਤੀ ਐਕਸਪ੍ਰੈਸ ਦੇ ਘੱਟੋ-ਘੱਟ ਦੋ ਡੱਬੇ ਪਟੜੀ ਤੋਂ ਉਤਰ ਗਏ ਹਨ, ਫਿਲਹਾਲ ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ।

Scroll to Top