July 2, 2024 10:18 pm
Ludhiana Robbery

ਲੁਧਿਆਣਾ ਡਕੈਤੀ ਮਾਮਲੇ ‘ਚ ਵੱਡਾ ਖ਼ੁਲਾਸਾ, 7 ਕਰੋੜ ਨਹੀਂ ਸਗੋਂ 8.49 ਕਰੋੜ ਦੀ ਹੋਈ ਲੁੱਟ

ਚੰਡੀਗੜ੍ਹ, 12 ਜੂਨ 2023: ਲੁਧਿਆਣਾ ਦੀ ATM ਕੈਸ਼ ਕੰਪਨੀ ‘ਚੋਂ 7 ਕਰੋੜ ਨਹੀਂ ਸਗੋਂ 8.49 ਕਰੋੜ ਦੀ ਲੁੱਟ (Ludhiana Robbery) ਹੋਈ ਸੀ। ਕੰਪਨੀ ਨੇ ਇਸ ਰਕਮ ਬਾਰੇ ਪੁਲਿਸ ਨੂੰ ਦੱਸਿਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਪੁਲਿਸ ਨੇ ਮੁੱਲਾਪੁਰ ਟੋਲ ਬੈਰੀਅਰ ਨੂੰ ਤੋੜ ਕੇ ਭੱਜਣ ਵਾਲੇ ਸ਼ੱਕੀ ਵਿਅਕਤੀ ਅਤੇ ਸਵਿਫਟ ਡਿਜ਼ਾਇਰ ਬਾਰੇ ਵੀ ਪੁੱਛਗਿੱਛ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਨਸ਼ੇੜੀਆਂ ਨੇ ਅੰਜ਼ਾਮ ਦਿੱਤਾ ਹੈ, ਇਨ੍ਹਾਂ ਨੇ ਟੋਲ ਬੈਰੀਅਰ ਤੋੜ ਦਿੱਤਾ ਸੀ।

ਦੇਰ ਸ਼ਾਮ ਇਨ੍ਹਾਂ ਦੋਵਾਂ ਵਾਹਨਾਂ ਦੇ ਮਾਲਕਾਂ ਦਾ ਪਤਾ ਲੱਗ ਗਿਆ। ਕੋਟਕਪੂਰਾ ਤੋਂ 3 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ, ਜੋ ਮੋਗਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ | ਪੁਲਿਸ ਟੀਮਾਂ ਰਾਏਕੋਟ, ਬਠਿੰਡਾ, ਜਗਰਾਉਂ, ਮੋਗਾ ਅਤੇ ਫਿਰੋਜ਼ਪੁਰ ਆਦਿ ਸ਼ਹਿਰਾਂ ਵਿੱਚ ਤਲਾਸ਼ ਕਰ ਰਹੀਆਂ ਹਨ। ਇਨ੍ਹਾਂ ਸ਼ਹਿਰਾਂ ਵਿੱਚੋਂ ਸ਼ੱਕੀ ਵਾਹਨਾਂ ਦੇ ਸੀਸੀਟੀਵੀ ਆਦਿ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ 8.49 ਕਰੋੜ ਦੀ ਲੁੱਟ ਵਾਲੀ ਥਾਂ ‘ਤੇ ਅਲਮਾਰੀ ‘ਚ ਰਾਈਫਲਾਂ ਵੀ ਰੱਖੀਆਂ ਹੋਈਆਂ ਸਨ ਪਰ ਲੁਟੇਰਿਆਂ ਨੇ ਰਾਈਫਲਾਂ ਲੁੱਟੀਆਂ ਨਹੀਂ।