ਸੈਕਟਰ 76 ਤੋਂ 80 ਦੇ ਪਲਾਟ ਹੋਲਡਰਾਂ ਲਈ ਵੱਡੀ ਰਾਹਤ, ਗਮਾਡਾ ਨੇ ਐਨਹਾਂਸਮੈਂਟ ਰਕਮ ‘ਚ ਕੀਤਾ ਵਾਧਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਅਕਤੂਬਰ 2025 : ਮੋਹਾਲੀ (mohali) ਦੇ ਵਿਧਾਇਕ ਕੁਲਵੰਤ ਸਿੰਘ ਦੇ ਲਗਾਤਾਰ ਯਤਨਾਂ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ 76 ਤੋਂ 80 ਦੇ ਪਲਾਟ ਹੋਲਡਰਾਂ ਨੂੰ ਵੱਡੀ ਰਾਹਤ ਮਿਲੀ ਹੈ।

ਦੱਸ ਦੇਈਏ ਕਿ ਗਮਾਡਾ (GMADA) ਨੇ ਪਲਾਟਾਂ ਦੀ ਐਨਹਾਂਸਮੈਂਟ ਰਕਮ ਨੂੰ 3164 ਰੁਪਏ ਪ੍ਰਤੀ ਵਰਗ ਮੀਟਰ ਤੋਂ ਘਟਾ ਕੇ 2325 ਰੁਪਏ ਪ੍ਰਤੀ ਵਰਗ ਮੀਟਰ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਪਲਾਟ ਹੋਲਡਰਾਂ ਨੂੰ 839 ਰੁਪਏ ਪ੍ਰਤੀ ਵਰਗ ਮੀਟਰ ਦੀ ਸਿੱਧੀ ਰਾਹਤ ਪ੍ਰਾਪਤ ਹੋਈ ਹੈ, ਜਿਸ ਦਾ ਫ਼ਾਇਦਾ ਲਗਭਗ 10 ਹਜ਼ਾਰ ਪਲਾਟ ਹੋਲਡਰਾਂ ਨੂੰ ਮਿਲੇਗਾ।

ਇਹ ਰਾਹਤ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ (kulwant singh) ਦੇ ਲਗਾਤਾਰ ਯਤਨਾਂ ਨਾਲ ਸੰਭਵ ਹੋਈ ਹੈ, ਜੋ ਪਿਛਲੇ ਲਗਭਗ ਚਾਰ ਸਾਲਾਂ ਤੋਂ ਇਸ ਮਾਮਲੇ ਨੂੰ ਗਮਾਡਾ ਅਧਿਕਾਰੀਆਂ ਅਤੇ ਸਰਕਾਰ ਪੱਧਰ ‘ਤੇ ਉਠਾਉਂਦੇ ਰਹੇ ਹਨ।

ਐਂਟੀ ਐਨਹਾਂਸਮੈਂਟ ਕਮੇਟੀ ਅਤੇ ਪ੍ਰਭਾਵਿਤ ਸੈਕਟਰਾਂ ਦੇ ਪ੍ਰਤੀਨਿਧੀਆਂ ਵੱਲੋਂ ਅੱਜ ਵਿਧਾਇਕ ਸ. ਕੁਲਵੰਤ ਸਿੰਘ ਨਾਲ ਮੁਲਾਕਾਤ ਕਰਕੇ ਧੰਨਵਾਦ ਪ੍ਰਗਟਾਇਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਵੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਇਸ ਮਹੱਤਵਪੂਰਨ ਫੈਸਲੇ ਬਾਰੇ ਜਾਣਕਾਰੀ ਦਿੱਤੀ।

ਸ. ਕੁਲਵੰਤ ਸਿੰਘ ਨੇ ਕਿਹਾ ਕਿ 2013 ਵਿੱਚ ਪਲਾਟਾਂ ਦੀ ਕੀਮਤ ਵਿੱਚ ਵਾਧੇ ਦੀ ਰਕਮ 700 ਤੋਂ 850 ਰੁਪਏ ਪ੍ਰਤੀ ਵਰਗ ਮੀਟਰ ਦੇ ਵਿਚਕਾਰ ਸੀ, ਪਰ ਪਿਛਲੀਆਂ ਸਰਕਾਰਾਂ ਨੇ ਇਸ ਮਾਮਲੇ ਨੂੰ ਰਾਜਨੀਤਿਕ ਕਾਰਨਾਂ ਕਰਕੇ ਲੰਬਾ ਖਿੱਚਿਆ, ਜਿਸ ਕਰਕੇ ਇਹ ਰਕਮ 3164 ਰੁਪਏ ਪ੍ਰਤੀ ਵਰਗ ਮੀਟਰ ਤੱਕ ਵੱਧ ਗਈ ਸੀ। ਗਮਾਡਾ ਵੱਲੋਂ ਉੱਚੇ ਰੇਟਾਂ ‘ਤੇ ਡਿਮਾਂਡ ਨੋਟਿਸ ਜਾਰੀ ਹੋਣ ਕਾਰਨ ਪਲਾਟ ਹੋਲਡਰਾਂ ਵਿੱਚ ਭਾਰੀ ਨਾਰਾਜ਼ਗੀ ਪੈਦਾ ਹੋਈ ਸੀ।

Read More: ਮੋਹਾਲੀ ਨਵਾਂ ਆਈਟੀ ਹੱਬ ਬਣਿਆ, ਇਨਫੋਸਿਸ ਦਾ ₹300 ਕਰੋੜ ਦਾ ਨਿਵੇਸ਼ ਨੌਜਵਾਨਾਂ ਲਈ ਉੱਜਵਲ ਭਵਿੱਖ ਦੀ ਗਰੰਟੀ

 

Scroll to Top