Yash Dayal

ਇਲਾਹਾਬਾਦ ਹਾਈ ਕੋਰਟ ਵੱਲੋਂ ਕ੍ਰਿਕਟਰ ਯਸ਼ ਦਿਆਲ ਨੂੰ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ

ਇਲਾਹਾਬਾਦ, 15 ਜੁਲਾਈ 2025: ਕ੍ਰਿਕਟਰ ਯਸ਼ ਦਿਆਲ (Yash Dayal) ਨੂੰ ਫਿਲਹਾਲ ਇਲਾਹਾਬਾਦ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਉਨ੍ਹਾਂ ਵਿਰੁੱਧ ਦਰਜ ਐਫਆਈਆਰ ‘ਤੇ ਕਿਸੇ ਵੀ ਤਰ੍ਹਾਂ ਦੀ ਪੁਲਿਸ ਪਰੇਸ਼ਾਨ ਕਰਨ ਵਾਲੀ ਕਾਰਵਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸਦੇ ਨਾਲ ਹੀ ਵਿਰੋਧੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜਵਾਬ ਮੰਗਿਆ ਗਿਆ ਹੈ। ਜਸਟਿਸ ਸਿਧਾਰਥ ਵਰਮਾ ਅਤੇ ਜਸਟਿਸ ਅਨਿਲ ਕੁਮਾਰ ਦੀ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ।

ਇੱਕ ਨੌਜਵਾਨ ਲੜਕੀ ਨੇ ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣੇ ‘ਚ ਯਸ਼ ਦਿਆਲ ਵਿਰੁੱਧ ਵਿਆਹ ਦਾ ਵਾਅਦਾ ਕਰਕੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਐਫ.ਆਈ.ਆਰ ਦਰਜ ਕਰਵਾਈ ਸੀ। ਕ੍ਰਿਕਟਰ ਯਸ਼ ਦਿਆਲ ਨੇ ਇਸਨੂੰ ਹਾਈ ਕੋਰਟ। ਚ ਚੁਣੌਤੀ ਦਿੱਤੀ ਸੀ। ਉਨ੍ਹਾਂ ਦੀ ਮੰਗ ਸੀ ਕਿ ਗ੍ਰਿਫ਼ਤਾਰੀ ਨੂੰ ਰੋਕ ਕੇ ਦਰਜ ਕੀਤੀ ਗਈ ਐਫ.ਆਈ.ਆਰ ਨੂੰ ਰੱਦ ਕੀਤਾ ਜਾਵੇ।

ਯਸ਼ ਦਿਆਲ (Yash Dayal) ਦੀ ਲੜਕੀ ਵੱਲੋਂ 6 ਜੁਲਾਈ ਨੂੰ ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣੇ ‘ਚ ਬੀਐਨਐਸ ਦੀ ਧਾਰਾ 69 ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਫਆਈਆਰ ਰੱਦ ਕਰਨ ਲਈ, ਯਸ਼ ਦਿਆਲ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ ਅਤੇ ਸੂਬਾ ਸਰਕਾਰ, ਇੰਦਰਾਪੁਰਮ ਥਾਣੇ ਦੇ ਐਸਐਚਓ ਅਤੇ ਪੀੜਤ ਨੂੰ ਧਿਰ ਬਣਾਇਆ ਹੈ।

ਯਸ਼ ਦਿਆਲ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਮੰਗਲਵਾਰ ਨੂੰ ਇਲਾਹਾਬਾਦ ਹਾਈ ਕੋਰਟ ਦੇ ਡਬਲ ਬੈਂਚ ‘ਚ ਹੋਈ। ਅਦਾਲਤ ਨੇ ਕ੍ਰਿਕਟਰ ਯਸ਼ ਦਿਆਲ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨ ਕਰਨ ਵਾਲੀ ਕਾਰਵਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ, ਵਿਰੋਧੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।

Read More: ਕ੍ਰਿਕਟਰ ਯਸ਼ ਦਿਆਲ ਨੇ ਆਪਣੀ ਮਹਿਲਾ ਦੋਸਤ ਤੇ ਹੋਰਾਂ ਖਿਲਾਫ਼ ਕੇਸ ਕਰਵਾਇਆ ਦਰਜ

Scroll to Top