ਚੰਡੀਗੜ੍ਹ,13 ਅਪ੍ਰੈਲ 2023: ਉੱਤਰ ਪ੍ਰਦੇਸ਼ ਦੀ ਐੱਸ.ਟੀ.ਐੱਫ ਨੇ ਉਮੇਸ਼ ਪਾਲ ਕਤਲ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਮਾਫੀਆ ਅਤੀਕ ਅਹਿਮਦ (Atiq Ahmed) ਦੇ ਬੇਟੇ ਅਸਦ ਅਤੇ ਸ਼ੂਟਰ ਗੁਲਾਮ ਅਹਿਮਦ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਹਨ। ਯੂਪੀ ਐਸਟੀਐਫ ਨੇ ਇਹ ਕਾਰਵਾਈ ਝਾਂਸੀ ਵਿੱਚ ਕੀਤੀ ਹੈ।
ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲ ਕੇਸ ਵਿੱਚ ਲੋੜੀਂਦੇ ਅਸਦ ਅਤੇ ਗੁਲਾਮ ‘ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ। ਝਾਂਸੀ ਵਿੱਚ ਯੂਪੀਐਸਟੀਐਫ ਦੀ ਟੀਮ ਨਾਲ ਮੁਕਾਬਲੇ ਵਿੱਚ ਡੀਐਸਪੀ ਨਵੇਂਦੂ ਅਤੇ ਡੀਐਸਪੀ ਵਿਮਲ ਦੀ ਅਗਵਾਈ ਵਿੱਚ ਕੀਤੀ ਕਾਰਵਾਈ ਦੌਰਾਨ ਮਾਰੇ ਗਏ ਹਨ। ਇਸਦੇ ਨਾਲ ਹੀ ਅਤਿ-ਆਧੁਨਿਕ ਵਿਦੇਸ਼ੀ ਹਥਿਆਰ ਬਰਾਮਦ ਕੀਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਯੂਪੀ ਐਸਟੀਐਫ ਨੇ ਅਸਦ ਅਤੇ ਗੁਲਾਮ ਨੂੰ ਝਾਂਸੀ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਸੀ, ਪਰ ਅਸਦ ਅਤੇ ਗੁਲਾਮ ਨੇ ਐਸਟੀਐਫ ਟੀਮ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੀ ਐਸਟੀਐਫ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਨੂੰ ਮਾਰ ਦਿੱਤਾ। ਦੋਵਾਂ ‘ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ।