June 28, 2024 11:39 am
Punjab Anti Gangster Task Force

ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਮਹਾਰਾਸ਼ਟਰ ATS ਦੀ ਵੱਡੀ ਕਾਰਵਾਈ, ਸੋਨੂੰ ਖੱਤਰੀ ਗੈਂਗ ਦੇ 3 ਮੈਂਬਰ ਗ੍ਰਿਫਤਾਰ

ਚੰਡੀਗੜ੍ਹ 09 ਜਨਵਰੀ 2023: ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (Punjab Anti Gangster Task Force), ਕੇਂਦਰੀ ਖੁਫੀਆ ਏਜੰਸੀ ਅਤੇ ਮਹਾਰਾਸ਼ਟਰ ਏਟੀਐੱਸ ਨੇ ਸਾਂਝੀ ਕਾਰਵਾਈ ਕਰਦਿਆਂ ਸੋਨੂੰ ਖੱਤਰੀ ਗੈਂਗ ਦੇ ਤਿੰਨ ਕਥਿਤ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੇ ਮੱਖਣ ਸਿੰਘ ਕਤਲ ਕਾਂਡ ਵਿੱਚ ਪੁਲਿਸ ਨੇ ਅੱਜ ਮੁੰਬਈ ਤੋਂ ਤਿੰਨ ਕਥਿਤ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਸਾਰੇ ਜਣੇ ਨਵਾਂਸ਼ਹਿਰ ਦੇ ਮੱਖਣ ਸਿੰਘ ਨੂੰ ਮਾਰ ਕੇ ਭੱਜ ਗਏ ਸਨ । ਪੰਜਾਬ ਪੁਲਿਸ ਕਈ ਦਿਨਾਂ ਤੋਂ ਇਨ੍ਹਾਂ ਦੀ ਭਾਲ ਕਰ ਰਹੀ ਸੀ । ਸੋਨੂੰ ਖੱਤਰੀ ਗੈਂਗ ਦੇ ਇਹ ਤਿੰਨੇ ਮੁਲਜ਼ਮ ਅੰਤਰਰਾਸ਼ਟਰੀ ਭਗੌੜੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਸੰਪਰਕ ‘ਚ ਰਹਿੰਦੇ ਹੋਏ ਮੁੰਬਈ ਦੇ ਨਾਲ ਲੱਗਦੇ ਕਲਿਆਣ ਜ਼ਿਲੇ ‘ਚ ਆਬੀਵਲੀ ਪਹੁੰਚੇ ਸਨ। ਗ੍ਰਿਫਤਾਰ ਕੀਤੇ ਇਨ੍ਹਾਂ ਤਿੰਨਾਂ ਜਣਿਆਂ ਦੀ ਪਛਾਣ ਸ਼ਿਵਮ ਸਿੰਘ, ਗੁਰਮੁਖ ਸਿੰਘ ਅਤੇ ਅਮਨਦੀਪ ਕੁਮਾਰ ਵਜੋਂ ਹੋਈ ਹੈ |