ਚੰਡੀਗੜ੍ਹ ,11 ਮਈ 2024: ਸਾਲ 2017 ਵਿੱਚ ਪੰਜਾਬ ਦੇ ਲੁਧਿਆਣਾ (Ludhiana) ਕਮਿਸ਼ਨਰੇਟ ਪੁਲਿਸ ਦੇ ਅਧੀਨ ਪੈਂਦੇ ਦੁੱਗਰੀ ਥਾਣੇ ਵਿੱਚ ਇੱਕ ਕੈਦ ਕੱਟ ਰਹੀ ਬੀਬੀ ਨੇ ਖੁਦਕੁਸ਼ੀ ਕਰ ਲਈ ਸੀ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਸੀ, ਹੁਣ ਸੀਬੀਆਈ (ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ।
ਸੀਬੀਆਈ ਵੱਲੋਂ ਦਰਜ ਕੀਤੇ ਕੇਸ ਵਿੱਚ ਉਨ੍ਹਾਂ ਨੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਵਿੱਚ ਤਾਇਨਾਤ ਇੰਸਪੈਕਟਰ ਦਲਬੀਰ ਸਿੰਘ (2534), ਏਐਸਆਈ ਸੁਖਦੇਵ ਸਿੰਘ (1332), ਬੀਬੀ ਕਾਂਸਟੇਬਲ ਰਾਜਵਿੰਦਰ ਕੌਰ ਅਤੇ ਅਮਨਦੀਪ ਕੌਰ ਨੂੰ ਮੁਲਜ਼ਮ ਬਣਾਇਆ ਹੈ। ਛੇਤੀ ਹੀ ਸੀਬੀਆਈ ਸਾਰਿਆਂ ਨੂੰ ਪੁੱਛਗਿੱਛ ਲਈ ਬੁਲਾਏਗੀ। ਫਿਲਹਾਲ ਮਾਮਲੇ ‘ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਸੀਬੀਆਈ ਨੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 304-ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਲਗਾਇਆ ਹੈ।
ਜਦੋਂ ਪੰਜਾਬ ਪੁਲਿਸ ਨੇ ਇਸ ਮਾਮਲੇ ਸਬੰਧੀ ਐਫਆਈਆਰ ਦਰਜ ਕਰਵਾਈ ਤਾਂ ਰਮਨਦੀਪ ਦਾ ਪਰਿਵਾਰ ਸੀਬੀਆਈ ਤੋਂ ਜਾਂਚ ਕਰਵਾਉਣ ’ਤੇ ਅੜੇ ਰਹੇ । ਜਿਸ ਤੋਂ ਬਾਅਦ ਪਟੀਸ਼ਨਰ ਮੁਕੁਲ ਗਰਗ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਰਮਨਦੀਪ ਕੌਰ ਨੂੰ ਪੁਲਿਸ ਨੇ ਨਜਾਇਜ਼ ਹਿਰਾਸਤ ਵਿੱਚ ਲੈ ਲਿਆ ਹੈ। ਮਾਮਲੇ ਵਿੱਚ ਰਮਨਦੀਪ ਦਾ ਕੋਈ ਕਸੂਰ ਨਹੀਂ ਸੀ।
ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਰਮਨਦੀਪ ਤੋਂ ਪੁੱਛਗਿੱਛ ਕੀਤੀ ਗਈ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਰਹਿਣ ਲੱਗੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਹਾਲਾਂਕਿ, ਘਟਨਾ ਦੇ ਦੋ ਸਾਲ ਬਾਅਦ, ਪੰਜਾਬ ਪੁਲਿਸ ਦੁਆਰਾ 13 ਜੂਨ 2019 ਨੂੰ ਇੱਕ ਐਫਆਈਆਰ ਦਰਜ ਕੀਤੀ ਗਈ ਸੀ।
ਇਸ ਲਈ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ। ਪਟੀਸ਼ਨਕਰਤਾ ਨੇ ਉਸ ਸਮੇਂ ਲੁਧਿਆਣਾ ਪੁਲਿਸ ਵੱਲੋਂ ਤਿਆਰ ਕੀਤੀ ਗਈ ਐਸਆਈਟੀ ਰਿਪੋਰਟ ‘ਤੇ ਵੀ ਸਵਾਲ ਉਠਾਏ ਹਨ। ਪੰਜਾਬ ਪੁਲਿਸ ਵੱਲੋਂ ਬਣਾਈ ਗਈ ਐਸਆਈਟੀ ਆਈਪੀਐਸ ਨੀਰਜਾ (ਉਸ ਸਮੇਂ ਰੋਪੜ ਰੇਂਜ ਆਈਜੀ), ਓਪਿੰਦਰਜੀਤ ਸਿੰਘ ਘੁੰਮਣ (ਉਸ ਸਮੇਂ ਦੇ ਐਸਪੀ ਬਟਾਲਾ) ਦੀ ਨਿਗਰਾਨੀ ਹੇਠ ਬਣਾਈ ਗਈ ਸੀ।
ਮਿਲੀ ਜਾਣਕਾਰੀ ਮੁਤਾਬਕ 4 ਅਗਸਤ 2017 ਨੂੰ ਰਮਨਦੀਪ ਕੌਰ ਨੇ ਥਾਣਾ ਦੁੱਗਰੀ (Ludhiana) ਦੇ ਬਾਥਰੂਮ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਰਮਨਦੀਪ ਨੂੰ ਉਸ ਦੇ ਘਰਵਾਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਘਰਵਾਲੇ ਵੱਖਰੀ ਬੈਰਕ ਵਿੱਚ ਸੀ ਅਤੇ ਰਮਨਦੀਪ ਵੱਖਰੀ ਬੈਰਕ ਵਿੱਚ। ਜਦੋਂ ਇਹ ਘਟਨਾ ਵਾਪਰੀ ਤਾਂ ਰਮਨਦੀਪ ਦੀ ਸੁਰੱਖਿਆ ਲਈ ਬੀਬੀ ਕਾਂਸਟੇਬਲ ਰਾਜਵਿੰਦਰ ਕੌਰ ਅਤੇ ਅਮਨਦੀਪ ਕੌਰ ਤਾਇਨਾਤ ਸਨ।
ਮ੍ਰਿਤਕ ਕ੍ਰੈਡਿਟ ਕਾਰਡ ਆਦਿ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਵਿੱਚ ਸ਼ਾਮਲ ਹੋਣ ਦੇ ਦੋਸ਼ ਸੀ। ਇਸ ‘ਤੇ ਮੋਹਾਲੀ ਅਤੇ ਹੋਰ ਥਾਵਾਂ ‘ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਸਬੰਧੀ ਲੁਧਿਆਣਾ ਸਿਟੀ ਪੁਲਿਸ ਨੇ 3 ਅਗਸਤ 2017 ਨੂੰ ਆਈ.ਪੀ.ਸੀ ਦੀ ਧਾਰਾ 379, 420, 465, 467, 468, 471, 201, 120-ਬੀ ਅਤੇ ਆਈ.ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।