2 ਸਤੰਬਰ 2025: ਪੰਜਾਬ ਦੀ ਘਨੌਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Pathanmajra) ਨੂੰ ਹਰਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਹਰਿਆਣਾ ਦੇ ਕਰਨੈਲ ਦੇ ਨੇੜਿਓਂ ਪਠਾਣਮਾਜਰਾਫਰਾਰ ਹੋਇਆ , ਉਥੇ ਹੀ ਦੱਸ ਦੇਈਏ ਕਿ ਪੁਲਿਸ ਦੇ ਵੱਲੋਂ ਪਠਾਣਮਾਜਰਾ ਨੂੰ ਪਟਿਆਲਾ ਲਿਆਂਦਾ ਜਾ ਰਿਹਾ ਸੀ, ਤੇ ਉਹ ਰਸਤੇ ਦੇ ਵਿੱਚੋ ਹੀ ਫਰਾਰ ਹੋ ਜਾਂਦੇ ਹਨ| ਦੱਸ ਦੇਈਏ ਕਿ ਹਰਮੀਤ ਪਠਾਣਮਾਜਰਾ ਦੇ ਵਲੋਂ ਪੁਲਿਸ ‘ਤੇ ਗੋਲੀਬਾਰੀ ਕੀਤੀ ਗਈ ਤੇ ਬਾਅਦ ਵਿੱਚ ਫਰਾਰ ਹੋ ਗਿਆ|
ਗ੍ਰਿਫਤਾਰੀ ਤੋਂ ਬਾਅਦ ਸਥਾਨਕ ਪੁਲਿਸ ਸਟੇਸ਼ਨ ਲਿਜਾਂਦੇ ਸਮੇਂ, ਪਠਾਣਮਾਜਰਾ ਅਤੇ ਉਸਦੇ ਸਾਥੀਆਂ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ, ਜਾਣਕਾਰੀ ਮਿਲੀ ਹੈ ਕਿ ਘਟਨਾ ਵਿੱਚ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ| ਉਥੇ ਹੀ ਦੱਸ ਦੇਈਏ ਕਿ ਵਿਧਾਇਕ ਅਤੇ ਉਸਦੇ ਸਾਥੀ ਇੱਕ ਸਕਾਰਪੀਓ ਅਤੇ ਇੱਕ ਫਾਰਚੂਨਰ ਵਿੱਚ ਭੱਜ ਗਏ, ਪੁਲਿਸ ਨੇ ਫਾਰਚੂਨਰ ਕਾਰ ਨੂੰ ਫੜ ਲਿਆ, ਵਿਧਾਇਕ ਸਕਾਰਪੀਓ ਵਿੱਚ ਫਰਾਰ ਹੈ, ਪੁਲਿਸ ਟੀਮ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ |
Read More: ਵੱਡੀ ਖਬਰ: ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਗ੍ਰਿਫਤਾਰ, ਜਾਣੋ ਮਾਮਲਾ