Site icon TheUnmute.com

AAP ਨੇ ਸੱਤਾ ‘ਚ ਆਉਣ ‘ਤੇ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ 10 ਸੂਤਰੀ ‘ਪੰਜਾਬ ਮਾਡਲ’ ਕੀਤਾ ਤਿਆਰ

ਚੰਡੀਗੜ੍ਹ, 12 ਜਨਵਰੀ 2022 :  ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੰਗਲਾ ਅਤੇ ਸੁਨਹਿਰਾ ਪੰਜਾਬ ਬਣਾਉਣ ਲਈ ’10 ਸੁਤਰੀ ਪੰਜਾਬ ਮਾਡਲ’ ਪੇਸ਼ ਕੀਤਾ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਨਵਾਂ, ਸੁਨਿਹਰਾ ਅਤੇ ਖੁਸ਼ਹਾਲ ਪੰਜਾਬ ਬਣਾਏਗੀ ਅਤੇ ਸੂਬੇ ਵਿੱਚ ਫਿਰ ਤੋਂ ਅਮਨ-ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰੇਗੀ।

ਬੁਧਵਾਰ ਨੂੰ ਮੋਹਾਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਅਰਵਿੰਦ ਕੇਜਰੀਵਾਲ ਨੇ ਆਪਣੇ ’10 ਸੁਤਰੀ ਪੰਜਾਬ ਮਾਡਲ’ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਸੰਪੂਰਨ ਵਿਕਾਸ ਅਤੇ ਤਰੱਕੀ ਦੇ ਲਈ ਸੂਬੇ ਦੇ ਲੋਕਾਂ ਤੋਂ ਮਿਲੇ ‘ਫੀਡਬੈਕ’ ਦੇ ਆਧਾਰ ਤੇ 10 ਏਜੰਡੇ ਤਿਆਰ ਕੀਤੇ ਹਨ। ਏਜੰਡਿਆਂ ਵਿੱਚ ਪੰਜਾਬ ਦੇ ਸਾਰੇ ਖ਼ੇਤਰਾਂ ਦਾ ਪੂਰਾ ਖ਼ਿਆਲ ਰੱਖਿਆ ਗਿਆ ਹੈ।

ਏਜੰਡਿਆਂ ਵਿੱਚ ਸਭ ਤੋਂ ਪਹਿਲਾਂ ਰੋਜ਼ਗਾਰ ਨੂੰ ਰੱਖਿਆ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਰੋਜ਼ਗਾਰ ਦੀ ਘਾਟ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ ਜਾ ਰਹੇ ਹਨ। ‘ਆਪ’ ਦੀ ਸਰਕਾਰ ਪੰਜਾਬ ਵਿੱਚ ਰੋਜ਼ਗਾਰ ਦੇ ਲੋੜੀਂਦੇ ਅਵਸਰ ਉਪਲਬਧ ਕਰਵਾਏਗੀ ਅਤੇ ਪੰਜ ਸਾਲ ਵਿੱਚ ਪੰਜਾਬ ਨੂੰ ਇੰਨਾ ਖੁਸ਼ਹਾਲ ਬਣਾ ਦੇਵੇਗੀ ਕਿ ਜੋ ਬੱਚੇ ਵਿਦੇਸ਼ ਚਲੇ ਗਏ ਹਨ, ਉਹ ਵੀ ਪੰਜਾਬ ਵਾਪਸ ਪਰਤ ਆ ਜਾਣਗੇ। ਸਾਨੂੰ ਰੋਜ਼ਗਾਰ ਦੇਣਾ ਆਉਂਦਾ ਹੈ। ਦਿੱਲੀ ਵਿੱਚ ਕਰੋਨਾ ਦੌਰ ਵਿੱਚ ਅਸੀਂ 10 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ।

ਕੇਜਰੀਵਾਲ ਦਾ ਦੂਸਰਾ ਏਜੰਡਾ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਡਰੱਗ ਮਾਫ਼ੀਆ ਨਾਲ ਭਾਈਵਾਲੀ ਸੀ, ਜਿਸ ਕਰਕੇ ਪੂਰੇ ਪੰਜਾਬ ਵਿੱਚ ਨਸ਼ੀਲੀ ਵਸਤੂਆਂ ਦਾ ਨਾਜਾਇਜ਼ ਕਾਰੋਬਾਰ ਹੋਇਆ ਅਤੇ ਨੌਜਵਾਨ ਨਸ਼ੇ ਵਿੱਚ ਡੁੱਬ ਗਏ। ‘ਆਪ’ ਸਰਕਾਰ ਨਸ਼ਾ ਮਾਫ਼ੀਆ ਦੇ ਸਮੁਚੇ ਗਿਰੋਹ ਨੂੰ ਜੜ੍ਹ ਤੋਂ ਖ਼ਤਮ ਕਰੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਏਗੀ।

ਤੀਸਰੇ ਏਜੰਡੇ ‘ਚ ਸੂਬੇ ਵਿੱਚ ਸ਼ਾਂਤੀ, ਕਾਨੂੰਨ ਵਿਵਸਥਾ ਅਤੇ ਭਾਈਚਾਰਾ ਕਾਇਮ ਕਰਨਾ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਬੇਅਦਬੀ ਦੀਆਂ ਕਈਂ ਘਟਨਾਵਾਂ ਵਾਪਰੀਆਂ, ਲੇਕਿਨ ਕਿਸੀ ਵੀ ਮਾਮਲੇ ਵਿੱਚ ਕਿਸੀ ਨੂੰ ਵੀ ਕੋਈ ਸਜ਼ਾ ਨਹੀਂ ਹੋਈ। ਪੰਜਾਬ ਪੁਲਿਸ ਦੋਸ਼ੀਆਂ ਨੂੰ ਸਜ਼ਾ ਦਿਲਵਾਉਣ ਵਿੱਚ ਪੂਰੀ ਤਰ੍ਹਾਂ ਨਾਲ ਕਾਬਲ ਹੈ, ਲੇਕਿਨ ਉਹਨਾਂ ਨੂੰ ਕਾਰਵਾਈ ਕਰਨ ਦੀ ਛੋਟ ਨਹੀਂ ਦਿੱਤੀ ਗਈ। ਕਾਂਗਰਸ-ਅਕਾਲੀ ਨੇਤਾ ਇੱਕ ਦੂਸਰੇ ਨੂੰ ਬਚਾਉਣ ਵਿੱਚ ਲੱਗੇ ਰਹੇ ਅਤੇ ਪੁਲਿਸ ‘ਤੇ ਕਾਨੂੰਨ ਵਿਵਸਥਾ ਦਾ ਆਪਣੇ ਫਾਇਦੇ ਲਈ ਇਸਤੇਮਾਲ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਲਵਾਏਗੀ ਅਤੇ ਸੂਬੇ ਵਿੱਚ ਫਿਰ ਤੋਂ ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰੇਗੀ।

ਚੌਥੇ ਏਜੰਡੇ ਵਿੱਚ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਦਾ ਦਾ ਐਲਾਨ ਕੀਤਾ ਗਿਆ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਕਮਿਸ਼ਨਖੋਰੀ ਅਤੇ ਰਿਸ਼ਵਤਖੋਤੀ ਤੋਂ ਦੁਖੀ ਹਨ। ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਛੋਟੇ-ਛੋਟੇ ਕੰਮ ਕਰਵਾਉਣ ਲਈ ਵੀ ਪੈਸੇ ਦੇਣੇ ਪੈਂਦੇ ਹਨ। ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਵਾਂਗੇ ਅਤੇ ਬਿਨਾਂ ਪੈਸਿਆਂ ਤੋਂ ਲੋਕਾਂ ਦੇ ਸਾਰੇ ਕੰਮ ਹੋਣਗੇ। ‘ਆਪ’ ਸਰਕਾਰ ਵਿੱਚ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ, ਸਰਕਾਰੀ ਕਰਮਚਾਰੀ ਖ਼ੁਦ ਉਨ੍ਹਾਂ ਦੇ ਘਰ ਜਾਕੇ ਉਨ੍ਹਾਂ ਦੇ ਸਾਰੇ ਕੰਮ ਕਰਨਗੇ।

ਪੰਜਵਾਂ ਏਜੰਡਾ ਚੰਗੀ ਸਿੱਖਿਆ ਤੇ ਛੇਵਾਂ ਵਧੀਆ ਇਲਾਜ ਵਿਵਸਥਾ ਹੈ। ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਸਥਿਤੀ ਖ਼ਰਾਬ ਹੋਣ ਕਰਕੇ ਗਰੀਬ ਲੋਕ ਚੰਗੀ ਸਿਖਿਆ ‘ਤੇ ਵਧੀਆ ਇਲਾਜ ਤੋਂ ਵਾਂਝੇ ਹਨ। ‘ਆਪ’ ਸਰਕਾਰ ਦਿੱਲੀ ਦੀ ਤਰ੍ਹਾਂ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਸ਼ਾਨਦਾਰ ਬਣਾਏਗੀ ਅਤੇ ਲੋਕਾਂ ਨੂੰ ਮੁਫ਼ਤ ਵਿੱਚ ਚੰਗੀ ਸਿੱਖਿਆ ਅਤੇ ਵਧੀਆ ਇਲਾਜ ਵਿਵਸਥਾ ਉਪਲਬਧ ਕਰਵਾਏਗੀ। ਇਲਾਜ ਵਿਵਸਥਾ ਨੂੰ ਸਾਰਥਕ ਬਣਾਉਣ ਲਈ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਜ ‘ਤੇ ਪੰਜਾਬ ਵਿੱਚ 16000 ਪਿੰਡ ਕਲੀਨਿਕ ਬਣਾਏ ਜਾਣਗੇ ਅਤੇ ਹਰ ਪੰਜਾਬੀ ਦੇ ਇਲਾਜ ਦੀ ਗਾਰੰਟੀ ਸਰਕਾਰ ਲਏਗੀ, ਚਾਹੇ ਕਿੰਨਾ ਵੀ ਮਹਿੰਗਾ ਇਲਾਜ ‘ਤੇ ਅਪ੍ਰੇਸ਼ਨ ਹੋਵੇ।

ਸੱਤਵਾਂ ਏਜੰਡਾ ਮੁਫ਼ਤ ਅਤੇ 24 ਘੰਟੇ ਬਿਜਲੀ ਦੀ ਵਿਵਸਥਾ ਹੈ। ‘ਆਪ’ ਸਰਕਾਰ ਵਿੱਚ ਲੋਕਾਂ ਨੂੰ ਬਿਜਲੀ ਦੇ ‘ਕੱਟ’ ਤੋਂ ਮੁਕਤੀ ਮਿਲੇਗੀ ਅਤੇ ਸਾਰੇ ਪਰਿਵਾਰਾਂ ਨੂੰ 300 ਯੂਨਿਟ ਤੱਕ ਮੁਫ਼ਤ ਬਿਜਲੀ ਮਿਲੇਗੀ। ਅੱਠਵਾਂ ਏਜੰਡਾ ਬੇਹੱਦ ਮਹੱਤਵਪੂਰਨ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਹੈ। ਕੇਜਰੀਵਾਲ ਨੇ ਕਿਹਾ ਕਿ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ 18 ਸਾਲ ਤੋਂ ਉੱਪਰ ਦੀਆਂ ਸਾਰੀਆਂ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਆਰਥਿਕ ਮਦਦ ਦੇਵੇਗੀ, ਤਾਂਕਿ ਉਹ ਆਜ਼ਾਦੀ ਨਾਲ ਆਪਣੇ ਜੀਵਨ ਅਤੇ ਭਵਿੱਖ ਨਾਲ ਸਬੰਧਤ ਫੈਂਸਲੇ ਲੈ ਸਕਣ।

ਨੌਵਾਂ ਏਜੰਡਾ ਪੰਜਾਬ ਦੀ ਕਿਸਾਨੀ ਅਤੇ ਕਿਸਾਨ ਨੂੰ ਖੁਸ਼ਹਾਲ ਬਣਾਉਣ ਲਈ ਹੈ। ਕੇਜਰੀਵਾਲ ਨੇ ਕਿਹਾ,”ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਖੇਤੀ ਅਤੇ ਕਿਸਾਨਾਂ ਦੀ ਸਥਿਤੀ ਨੂੰ ਸੁਧਰੇ ਬਿਨਾਂ ਸੂਬੇ ਦਾ ਵਿਕਾਸ ਨਹੀਂ ਹੋ ਸਕਦਾ। ਇਸ ਲਈ ਕਿਸਾਨਾਂ ਨਾਲ ਸਬੰਧਤ ਜਿਹੜੇ ਵੀ ਮਸਲੇ ਸੂਬਾ ਸਰਕਾਰ ਦੇ ਅਧੀਨ ਹੋਣਗੇ, ਉਹਨਾਂ ਦਾ ਅਸੀਂ ਹੱਲ ਕੱਢਾਂਗੇ। ਕੇਂਦਰ ਸਰਕਾਰ ਦੇ ਅਧੀਨ ਮਾਮਲਿਆਂ ਦੇ ਹਲ ਲਈ ਅਸੀਂ ਕਿਸਾਨਾਂ ਨਾਲ ਮਿਲੇ ਕੇ ਸੰਘਰਸ਼ ਕਰਾਂਗੇ ਅਤੇ ਖੇਤੀ ਵਿਵਸਥਾ ਵਿੱਚ ਸੁਧਾਰ ਕਰਾਂਗੇ।”
ਦਸਵਾਂ ਏਜੰਡਾ ਪੰਜਾਬ ਵਿੱਚ ਉਦਯੋਗ ਅਤੇ ਵਪਾਰ ਨਾਲ ਸਬੰਧਤ ਹੈ। ਕੇਜਰੀਵਾਲ ਨੇ ਕਿਹਾ ਕਿ ਉਦਯੋਗ-ਵਪਾਰ ਨੂੰ ਹੱਲਾਸ਼ੇਰੀ ਦੇਣ ਲਈ ਅਸੀਂ ਪੰਜਾਬ ਤੋਂ ਰੇਡ ਰਾਜ, ਇੰਸਪੈਕਟਰੀ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰਾਂ ਖ਼ਤਮ ਕਰਾਂਗੇ ਅਤੇ ਵਪਾਰ ਲਈ ਇੱਕ ਖੁਸ਼ਹਾਲ ਮਹੌਲ ਪੈਦਾ ਕਰਾਂਗੇ।

ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਰਿਵਾਇਤੀ ਪਾਰਟੀਆਂ ਦੀਆਂ ਚਾਲਬਾਜੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ,” ਸਾਰੀਆਂ ਪਾਰਟੀਆਂ ਪੰਜਾਬ ਨੂੰ ਹਰਾਉਣ ਲਈ ਫਿਰ ਤੋਂ ਇਕੱਠੀਆਂ ਹੋ ਗਈਆਂ ਹਨ। ਉਨ੍ਹਾਂ ਦਾ ਮਕਸਦ ਕਿਸੀ ਵੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਹਰਾਉਣਾ ਹੈ। ਲੇਕਿਨ ਇਸ ਬਾਰ ਪੰਜਾਬ ਦੇ ਲੋਕ ਉਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦੇਣਗੇ।ਵੱਡੀ ਖ਼ਬਰ :

ਉਨ੍ਹਾਂ ਦੇ ਕਿਹਾ ਕਿ 1966 ਵਿੱਚ ਪੰਜਾਬ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਤੋਂ ਹੀ ਅਕਾਲੀ ਦਲ ਅਤੇ ਕਾਂਗਰਸ ਨੇ ‘ਪਾਰਟਨਰਸ਼ਿਪ’ ਦੇ ਤਹਿਤ 45 ਸਾਲਾਂ ਤਕ ਪੰਜਾਬ ‘ਤੇ ਰਾਜ ਕੀਤਾ। ਦੋਵਾਂ ਨੇ ਮਿਲਕੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬ ਦੇ ਸੰਸਾਧਨਾਂ ਦੀ ਵਰਤੋਂ ਆਪਣੇ ਨਿਜੀ ਫਾਇਦੇ ਲਈ ਕੀਤੀ। ਇਸ ਬਾਰ ਪੰਜਾਬ ਦੇ ਲੋਕਾਂ ਕੋਲ ਬਦਲਾਵ ਲਿਆਉਣ ਦਾ ਮੌਕਾ ਹੈ। ਇਸ ਚੋਣਾਂ ਵਿੱਚ ਪੰਜਾਬ ਦੀ ਜਨਤਾ ਨੇ ਇਨ੍ਹਾਂ ਦੋਵੇ ਪਾਰਟੀਆਂ ਨੂੰ ਜੜੋਂ ਪੁੱਟ ਕੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਦਾ ਮੰਨ ਬਣਾ ਲਿਆ ਹੈ।

Exit mobile version