Passport

Passport: ਪਾਸਪੋਰਟ ਬਣਾਉਣ ਵਾਲਿਆਂ ਲਈ ਵੱਡੀ ਖ਼ਬਰ, ਇਸ ਦਿਨ ਬੰਦ ਰਹੇਗੀ ਸੁਵਿਧਾ

ਚੰਡੀਗੜ੍ਹ, 27 ਅਗਸਤ 2024: ਪਾਸਪੋਰਟ (Passport) ਬਣਾਉਣ ਵਾਲਿਆਂ ਲਈ ਬਹੁਤ ਹੀ ਅਹਿਮ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਾਸਪੋਰਟ ਸੇਵਾ ਪੋਰਟਲ ਤਕਨੀਕੀ ਰੱਖ-ਰਖਾਅ ਕਾਰਨ 29 ਅਗਸਤ ਨੂੰ ਸਵੇਰੇ 8 ਵਜੇ ਤੋਂ 2 ਸਤੰਬਰ ਸ਼ਾਮ 6 ਵਜੇ ਤੱਕ ਬੰਦ ਰਹੇਗਾ। ਇਸ ਲਈ ਇਸ ਸਮੇਂ ਦੌਰਾਨ ਇਹ ਪ੍ਰਣਾਲੀ ਨਾਗਰਿਕਾਂ ਲਈ ਉਪਲਬੱਧ ਨਹੀਂ ਹੋਵੇਗੀ।

ਖੇਤਰੀ ਪਾਸਪੋਰਟ (Passport) ਅਫਸਰ, ਚੰਡੀਗੜ੍ਹ ਦੇ ਮੁਤਾਬਕ 30 ਅਗਸਤ ਦੀਆਂ ਸਾਰੀਆਂ ਅਪਾਇੰਟਮੈਂਟ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਉਮੀਦਵਾਰਾਂ ਨੇ 30 ਅਗਸਤ ਲਈ ਅਪਾਇੰਟਮੈਂਟ ਮਿਲੀ ਹੈ, ਉਨ੍ਹਾਂ ਨੂੰ ਐਸ.ਐਮ.ਐਸ. ਰਾਹੀਂ ਸੂਚਿਤ ਕੀਤਾ ਜਾਵੇਗਾ। ਮੁੱਖ ਦਫ਼ਤਰ, ਸੈਕਟਰ 34-ਏ, ਚੰਡੀਗੜ੍ਹ ਵਿਖੇ ਆਮ ਪੁੱਛਗਿੱਛ ਲਈ ਵਾਕ-ਇਨ ਕਾਊਂਟਰ 30 ਅਗਸਤ ਨੂੰ ਬੰਦ ਰਹੇਗਾ।

Scroll to Top