17 ਦਸੰਬਰ 2025: ਮੋਹਾਲੀ (mohali) ਤੋਂ ਇੱਕ ਬਹੁਤ ਹੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ, ਦੱਸ ਦੇਈਏ ਕਿ ਮੁਕਾਬਲੇ ਦੇ ਵਿੱਚ 2 ਪੁਲਿਸ ਮੁਲਾਜ਼ਮਾਂ ਨੂੰ ਗੋਲੀ ਲੱਗੀ ਹੈ|ਉਥੇ ਹੀ ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਕਿ ਲਾਲੜੂ ਨੇੜੇ ਅੰਬਾਲਾ ਹਾਈਵੇਅ ‘ਤੇ ਇਹ ਮੁਕਾਬਲਾ ਹੋਇਆ ਹੈ, ਉਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸ਼ੂਟਰਾਂ ਦਾ ਬਲਾਚੌਰ ਕਤਲਕਾਂਡ ਨਾਲ ਸਬੰਧ ਹੈ, ਜਿਹਨਾਂ ਦਾ ਪੁਲਿਸ ਦੇ ਵਲੋਂ ਐਨਕਾਊਂਟਰ ਕੀਤਾ ਗਿਆ ਹੈ| ਉਥੇ ਹੀ ਇੱਕ ਸ਼ੂਟਰ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ|
ਉਥੇ ਹੀ ਜਾਣਕਾਰੀ ਦੇ ਮੁਤਾਬਿਕ ਦੱਸ ਦੇਈਏ ਕਿ ਰਾਣਾ ਬਲਾਚੌਰ (Balachaur) ਕਤਲਕਾਂਡ ਦਾ ਮਾਸਟਰਮਾਈਂਡ ਗ੍ਰਿਫਤਾਰ ਹੋ ਗਿਆ ਹੈ, ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ, ਅਸ਼ਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਦੱਸ ਦੇਈਏ ਕਿ ਮੁਲਜ਼ਮ ਅਸ਼ਵਿੰਦਰ ਤਰਨਤਾਰਨ ਦਾ ਰਹਿਣ ਵਾਲਾ ਹੈ|
Read More: ਰਾਣਾ ਬਲਾਚੌਰੀਆ ਕ.ਤ.ਲ ਮਾਮਲਾ: SSP ਨੇ ਕਰਤੇ ਵੱਡੇ ਖੁਲਾਸੇ, ਸ਼ੂਟਰਾਂ ਦੀ ਹੋਈ ਪਹਿਚਾਣ




