ਵੱਡੀ ਖਬਰ : ਅੰਮ੍ਰਿਤਸਰ ‘ਚ ਮੁੜ ਹੋਇਆ ਧ.ਮਾ.ਕਾ, ਇੱਕ ਨੌਜਵਾਨ ਜ਼.ਖ਼.ਮੀ

27 ਮਈ 2025: ਅੰਮ੍ਰਿਤਸਰ (amritsar) ਸ਼ਹਿਰ ਦੇ ਮਜੀਠਾ ਰੋਡ ਬਾਈਪਾਸ ‘ਤੇ ਇੱਕ ਜ਼ੋਰਦਾਰ ਧਮਾਕੇ ਦੀ ਖ਼ਬਰ ਮਿਲੀ ਹੈ। ਦੱਸ ਦੇਈਏ ਕਿ ਇਹ ਧਮਾਕਾ (blast) ਅੱਜ ਸਵੇਰੇ ਕਰੀਬ 9:00 ਵਜੇ ਹੋਇਆ ਹੈ| ਇਸ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਧਮਾਕਾ ਬਹੁਤ ਜ਼ੋਰਦਾਰ ਸੀ ਅਤੇ ਇਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

ਜ਼ਖਮੀ ਵਿਅਕਤੀ ਦੀ ਪਛਾਣ ਅਜੇ ਸਪੱਸ਼ਟ ਨਹੀਂ ਹੈ ਅਤੇ ਨਾ ਹੀ ਇਹ ਸਪੱਸ਼ਟ ਹੈ ਕਿ ਉਹ ਵਿਸਫੋਟਕ ਸਮੱਗਰੀ ਨਾਲ ਕਿੱਥੇ ਜਾ ਰਿਹਾ ਸੀ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜ਼ਖਮੀ ਵਿਅਕਤੀ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸਨੂੰ ਨੇੜਲੇ ਹਸਪਤਾਲ (hospital) ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਉਹ ਵਿਅਕਤੀ ਪੈਦਲ ਜਾ ਰਿਹਾ ਸੀ, ਵਾਹਨ ਵਿੱਚ ਸੀ ਜਾਂ ਬੱਸ ਤੋਂ ਉਤਰਿਆ ਸੀ। ਫਿਲਹਾਲ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More: ਅੰਮ੍ਰਿਤਸਰ ‘ਚ ਪੁਲਿਸ ਵਲੋਂ ਧਮਾਕੇ ਦੀ ਖਬਰ ਦਾ ਕੀਤਾ ਗਿਆ ਖੰਡਨ, ਜਾਣੋ ਪੜ੍ਹੋ ਪੂਰੀ ਜਾਣਕਾਰੀ

Scroll to Top