Site icon TheUnmute.com

ਵੱਡੀ ਖ਼ਬਰ : ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ

ਅਕਾਲੀ ਦਲ ਦੇ ਆਗੂ

ਚੰਡੀਗੜ੍ਹ ,7 ਅਗਸਤ 2021 : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦਾ ਮੋਹਾਲੀ ਦੇ ਸੈਕਟਰ 71 ਕਮਿਊਨਿਟੀ ਸੈਂਟਰ ਦੇ ਨਜ਼ਦੀਕ ਕਤਲ ਕਰ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਵਿੱਕੀ ਮਿੱਡੂਖੇੜਾ ਨੂੰ ਗੰਭੀਰ ਜਖਮੀ ਕਰ ਦਿੱਤਾ ,ਤੇ ਹਸਪਤਾਲ ਲਿਜਾਣ ਮਗਰੋਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ | ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ  ਵਿੱਕੀ ਮਿੱਡੂਖੇੜਾ ਸਟੂਡੈਂਟ ਰਾਜਨੀਤੀ ਵਿੱਚ ਇਕ ਵੱਡਾ ਨਾਮ ਹੈ ਤੇ ਇਹ ਅਕਾਲੀ ਦਲ ਦੀ ਟਿਕਟ ਤੇ ਵਾਰਡ ਨੰਬਰ 38 ਤੋਂ ਚੋਣ ਲੜਨ ਵਾਲੇ ਅਜੇਪਾਲ ਮਿੱਡੂਖੇੜਾ ਦੇ ਛੋਟੇ ਭਰਾ ਸਨ।

ਪੁਲਸ ਮੁਤਾਬਕ ਸਵੇਰੇ 10:30 ਦੇ ਕਰੀਬ 4 ਹਮਲਾਵਾਰਾਂ ਨੇ ਉਸ ਸਮੇਂ ਵਿੱਕੀ ਦਾ ਪਿੱਛਾ ਕੀਤਾ ਜਦੋਂ ਉਹ ਮਟੌਰ ਮਾਰਕੀਟ ’ਚ ਸਥਿਤ ਇੱਕ ਪ੍ਰਾਪਰਟੀ ਡੀਲਰ ਦੇ ਦਫਤਰੋਂ ਵਾਪਸ ਆ ਰਿਹਾ ਸੀ। ਹਮਲਾਵਾਰਾਂ ਨੇ ਮਾਸਕ ਪਾਇਆ ਹੋਇਆ ਸੀ।ਦੋ ਹਮਾਲਵਾਰਾਂ ਨੇ ਲਗਭਗ 20 ਰਾਊਂਡ ਫਾਇਰ ਕੀਤੇ,ਜਦੋਂ ਕਿ ਦੋ ਵਾਹਨ ਦੇ ਅੰਦਰ ਹੀ ਬੈਠੇ ਰਹੇ।ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਮੁਤਾਬਕ ਨੌਜਵਾਨ ਅਕਾਲੀ ਲੀਡਰ ਦੀ ਮੌਕੇ ਹੀ ’ਤੇ ਮੌਤ ਹੋ ਗਈ।ਫਿਲਹਾਲ ਮੌਕੇ ਤੇ ਪੁਹੰਚ ਕੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

 

Exit mobile version