Site icon TheUnmute.com

ਵੱਡੀ ਵਾਰਦਾਤ : ਤਰਨਤਾਰਨ ‘ਚ ਰਾਤੋਂ-ਰਾਤ ਚੋਰਾਂ ਨੇ ਬੈਂਕ ‘ਚੋ ਲੁੱਟੇ 4 ਲੱਖ 60 ਹਜ਼ਾਰ ਰੁਪਏ

Thieves Robbed bank overnight

Thieves Robbed bank overnight

ਚੰਡੀਗੜ੍ਹ ,5 ਅਗਸਤ 2021:  ਤਰਨਤਾਰਨ ਦੇ ਪਿੰਡ ਗੰਡੀਵਿੰਦ ਧੱਤਲ ਤੋਂ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ , ਪਿੰਡ ਗੰਡੀਵਿੰਦ ਧੱਤਲ ‘ਚ ਚੋਰਾਂ ਵੱਲੋਂ ਬੈਂਕ ‘ਚੋਂ ਲੱਖਾਂ ਦੀ ਚੋਰੀ ਕੀਤੀ ਗਈ ਹੈ । ਜਿਕਰਯੋਗ ਹੈ ਕਿ ਬੀਤੀ ਰਾਤ ਚੋਰਾਂ ਨੇ ਕੋ- ਓਪਰੇਟਿਵ ਬੈਂਕ ਦੀ ਕੰਧ ਨੂੰ ਸੰਨ ਲਾ ਕੇ 4 ਲੱਖ 60 ਹਜ਼ਾਰ ਰੁਪਏ ਚੋਰੀ ਕੀਤੇ ਗਏ |ਸਵੇਰੇ ਘਟਨਾ ਦਾ ਪਤਾ ਲਗਦਿਆਂ ਹੀ ਬੈਂਕ ਮੈਨੇਜਰ ਭੁਪਿੰਦਰ ਸਿੰਘ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਤੇ ਨਾਲ ਹੀ ਸੀ.ਸੀ.ਟੀ.ਵੀ ਤਸਵੀਰਾਂ ਵੀ  ਦੇ ਦਿੱਤੀਆਂ ,ਜਿਸ ਦੇ ਅਧਾਰ ਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Exit mobile version