ਚੰਡੀਗੜ੍ਹ ,2 ਅਗਸਤ 2021:ਇਸ ਮਹੀਨੇ ‘ਚ ਦਿੱਲੀ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ |ਗ੍ਰੇ ਲਾਈਨ ਦੇ ਨਜ਼ਫਗੜ੍ਹ-ਢਾਂਸ ਬੱਸ ਸਟੈਂਡ ਅਤੇ ਪਿੰਕ ਲਾਈਨ ਦੇ ਤ੍ਰਿਲੋਕਪੁਰੀ-ਮਯੁਰ ਵਿਹਾਰ ਪਾਕੇਟ ਕਾਰੀਡੋਰ ‘ਤੇ ਸਫਰ ਸ਼ੁਰੂ ਹੋਣ ਜਾ ਰਿਹਾ ਹੈ।ਇਹਨਾਂ ਦੋਵਾਂ ਪ੍ਰੋਜੈਕਟਾਂ ਦਾ ਕੇਂਦਰੀ ਗ੍ਰਹਿ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਦੁਆਰਾ ਉਦਘਾਟਨ ਕੀਤਾ ਜਾ ਰਿਹਾ ਹੈ। ਕੋਰੋਨਾ ਕਰਕੇ ਇਹ ਸਮਾਰੋਹ ਵਰਚੁਅਲ ਤਰੀਕੇ ਨਾਲ ਹੀ ਆਯੋਜਿਤ ਕੀਤਾ ਜਾਵੇਗਾ।
ਡੀ.ਐੱਮ.ਆਰ.ਸੀ. ਨੇ ਦੱਸਿਆ ਕਿ ਸਮਾਰੋਹ 6 ਅਗਸਤ ਨੂੰ ਹੋਣ ਜਾ ਰਿਹਾ ਹੈ | ਪਰ ਲੋਕਾਂ ਲਈ ਮੈਟਰੋ ਸੇਵਾਵਾਂ ਉਸੇ ਦਿਨ ਦੁਪਹਿਰ ਤਿੰਨ ਵਜੇ ਤੋਂ ਸ਼ੁਰੂ ਕਰ ਦਿੱਤੀ ਜਾਣਗੀਆਂ।ਇਸ ਲਈ ਦਿੱਲੀ ਵਾਲਿਆਂ ਨੂੰ ਇਸ ਤੋਹਫੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਣਾ ਪਵੇਗਾ। ਉਥੇ ਹੀ ਇਸ ਦੇ ਉਦਘਾਟਨ ਤੋਂ ਬਾਅਦ ਦਿੱਲੀ ਮੈਟਰੋ ਦਾ ਵੀ ਵੱਡੇ ਪੱਧਰ ‘ਤੇ ਵਿਸਥਾਰ ਹੋ ਜਾਵੇਗਾ। ਇਸੇ ਦੇ ਨਾਲ ਹੁਣ ਦਿੱਲੀ ਮੈਟਰੋ ਦੇ ਨੈੱਟਵਰਕ ਵਿੱਚ ਕੁਲ 286 ਸਟੇਸ਼ਨ ਹੋ ਗਏ ਹਨ