ਦਿੱਲੀ, 30 ਮਈ 2025: ਸੁਪਰੀਮ ਕੋਰਟ ਨੇ ਨੀਟ ਪੀਜੀ 2025 (NEET PG 2025) ਦੀ ਤਿਆਰੀ ਕਰਨ ਵਾਲੇ ਮੈਡੀਕਲ ਉਮੀਦਵਾਰਾਂ ਲਈ ਵੱਡਾ ਫੈਸਲਾ ਲਿਆ ਹੈ। ਸੁਪਰੀਮ ਕੋਰਟ ਨੇ ਪ੍ਰੀਖਿਆ ਪ੍ਰਬੰਧਕਾਂ ਨੂੰ ਨੀਟ ਪੀਜੀ 2025 ਦੀ ਪ੍ਰੀਖਿਆ ਸਿਰਫ਼ ਇੱਕ ਸ਼ਿਫਟ ‘ਚ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਪਾਰਦਰਸ਼ਤਾ ਬਣਾਈ ਰੱਖੀ ਜਾ ਸਕੇ ਅਤੇ ਸਾਰੇ ਉਮੀਦਵਾਰਾਂ ਨੂੰ ਬਰਾਬਰ ਮੌਕੇ ਮਿਲ ਸਕਣ।
ਸੁਪਰੀਮ ਕੋਰਟ ਨੇ ਆਪਣੇ ਹੁਕਮ ‘ਚ ਕਿਹਾ, “ਪ੍ਰੀਖਿਆ (NEET PG 2025) ਦੋ ਸ਼ਿਫਟਾਂ ‘ਚ ਕਰਵਾਉਣ ਨਾਲ ਅਸਮਾਨਤਾ ਪੈਦਾ ਹੁੰਦੀ ਹੈ ਅਤੇ ਇਹ ਸਾਰੇ ਉਮੀਦਵਾਰਾਂ ਨੂੰ ਬਰਾਬਰ ਮੌਕੇ ਨਹੀਂ ਦੇ ਸਕਦਾ। ਦੋ ਵੱਖ-ਵੱਖ ਸ਼ਿਫਟਾਂ ‘ਚ ਪੁੱਛੇ ਗਏ ਪ੍ਰਸ਼ਨ ਪੱਤਰ ਕਦੇ ਵੀ ਇੱਕੋ ਮੁਸ਼ਕਿਲ ਪੱਧਰ ਦੇ ਨਹੀਂ ਹੋ ਸਕਦੇ।
ਪਿਛਲੀ ਵਾਰ ਪ੍ਰੀਖਿਆ ਵਿਸ਼ੇਸ਼ ਹਾਲਾਤਾਂ ‘ਚ ਦੋ ਸ਼ਿਫਟਾਂ ‘ਚ ਕਰਵਾਈ ਗਈ ਸੀ, ਪਰ ਇਸ ਵਾਰ ਪ੍ਰੀਖਿਆ ਸੰਚਾਲਨ ਸੰਸਥਾ ਨੂੰ ਇੱਕ ਹੀ ਸ਼ਿਫਟ ‘ਚ ਪ੍ਰੀਖਿਆ ਕਰਵਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਸੀ।” NBE ਦੀ ਇਸ ਦਲੀਲ ਨੂੰ ਰੱਦ ਕਰਦੇ ਹੋਏ ਕਿ ਦੇਸ਼ ਭਰ ‘ਚ ਇੱਕ ਹੀ ਸ਼ਿਫਟ ‘ਚ ਪ੍ਰੀਖਿਆ ਕਰਵਾਉਣ ਲਈ ਲੋੜੀਂਦੇ ਕੇਂਦਰ ਉਪਲਬਧ ਨਹੀਂ ਸਨ |
ਸੁਪਰੀਮ ਕੋਰਟ ਨੇ ਕਿਹਾ, “ਅਸੀਂ ਇਸ ਦਲੀਲ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਾਂ ਕਿ ਦੇਸ਼ ਭਰ ‘ਚ ਕੇਂਦਰਾਂ ਦੀ ਉਪਲਬਧਤਾ ਅਤੇ ਦੇਸ਼ ‘ਚ ਤਕਨੀਕੀ ਤਰੱਕੀ ਦੇ ਮੱਦੇਨਜ਼ਰ, ਪ੍ਰੀਖਿਆ ਸੰਚਾਲਨ ਸੰਸਥਾ ਇੱਕ ਹੀ ਸ਼ਿਫਟ ‘ਚ ਪ੍ਰੀਖਿਆ ਕਰਵਾਉਣ ਲਈ ਢੁਕਵੇਂ ਪ੍ਰੀਖਿਆ ਕੇਂਦਰ ਨਹੀਂ ਲੱਭ ਸਕੀ।”
Read More: Heatwave: ਸੁਪਰੀਮ ਕੋਰਟ ਵੱਲੋਂ ਹੀਟਵੇਵ ਸੰਬੰਧੀ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ