ਲੰਬੀ ਮੁਸ਼ੱਕਤ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸੈਣੀ ਗ੍ਰਿਫ਼ਤਾਰ

ਚੰਡੀਗੜ੍ਹ, 18 ਅਗਸਤ 2021 :ਵਿਜੀਲੈਂਸ ਨੇ ਅੱਜ ਪੰਜਾਬ ਦੇ ਸਾਬਕਾ ਡੀਜੀਪੀ (DGP) ਸੁਮੇਧ ਸੈਣੀ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ  ਕਰ ਲਿਆ ਹੈ |

ਇਸ ਤੋਂ ਪਹਿਲਾਂ ਸੁਮੇਧ ਸੈਣੀ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਸੀ ਕਿ ਵਿਜੀਲੈਂਸ ਨੂੰ ਉਨ੍ਹਾਂ ਵਿਰੁੱਧ ਨਵੀਂਆਂ ਧਾਰਾਵਾਂ ਅਧੀਨ ਕਾਰਵਾਈ ਕਰਨ ਤੋਂ ਰੋਕਿਆ ਜਾਵੇ | ਪਰ ਹਾਈ ਕੋਰਟ ਨੇ  ਉਨ੍ਹਾਂ  ਦੀ ਅਰਜੀ ਨੂੰ ਖਾਰਜ ਕਰ ਦਿੱਤਾ | ਜਿਸ ਕਾਰਣ ਸੈਣੀ ਨੂੰ ਆਪਣੀ ਅਰਜ਼ੀ ਵਾਪਸ ਲੈਣੀ ਪਈ ਸੀ।

ਪਹਿਲਾ ਹੀ ਇਹ ਜਾਣਕਾਰੀ ਮਿਲ ਚੁੱਕੀ ਸੀ ਕਿ ਹਾਈ ਕੋਰਟ ਨੇ ਸੁਮੇਧ ਸੈਣੀ  ਦੀ ਅਰਜੀ ਇਸ ਲਈ ਖਾਰਜ ਕਰ ਦਿੱਤੀ ਸੀ ਕਿਉਂਕਿ  ਉਹ ਵਿਜੀਲੈਂਸ ਨੂੰ ਆਪਣੇ ਵਿਰੁੱਧ ਹੋ ਰਹੀ ਕਾਰਵਾਈ ਤੋਂ ਰੋਕਣਾ ਚਾਹੁੰਦੇ ਸਨ। ਉਥੇ ਹੀ ਸੁਮੇਧ ਸੈਣੀ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਨਰਾਜ ਸਨ ਕਿ ਵਿਜੀਲੈਂਸ ਨੇ ਉਨ੍ਹਾਂ ਤੇ ਬਿਨਾ ਦੱਸੇ ਹੀ ਨਵੀਂਆਂ ਧਾਰਾਵਾਂ ਲਾ ਕੇ  ਉਨ੍ਹਾਂ ਵਿਰੁੱਧ ਕਈ ਕੇਸ ਦਰਜ ਕਰ ਲਏ ਹਨ ।

ਦਰਅਸਲ, ਸੁਮੇਧ ਸੈਣੀ ਨੂੰ ਅਦਾਲਤ ਨੇ ਜ਼ਮਾਨਤ ਤਾਂ ਦੇ ਦਿੱਤੀ ਸੀ ਪਰ  ਫਿਰ ਵੀ ਕਈ ਧਾਰਾਵਾਂ ਸੀ ਜਿੰਨਾ ਨੂੰ ਬਦਲ ਕੇ ਵਿਜੀਲੈਂਸ ਨੇ  ਸੁਮੇਧ ਸੈਣੀਾ ਨੂੰ ਗ੍ਰਿਫ਼ਤਾਰ ਕਰ  ਲਿਆ ਹੈ।

ਦੱਸਦਈਏ ਕਿ ਬਹਿਬਲ ਕਲਾਂ  ਗੋਲੀਕਾਂਡ ਮਾਮਲੇ ਅਤੇ ਆਮਦਨ ਤੋ ਵਧ ਜਾਇਦਾਦ ਦੇ ਮਾਮਲੇੰ ‘ਚ ਸੁਮੇਧ ਸੈਣੀ ਦੀ ਤਲਾਸ਼ ਚੱਲ ਰਹੀ ਸੀ ਅਤੇ ਹੁਣ ਕਾਂਸਟੇਬਲ ਭਰਤੀ ਮਾਮਲੇ ‘ਚ ਉਹਨਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ | ਜਿਕਰਯੋਗ ਹੈ ਕਿ ਮੁਲਤਾਨੀ ਕਤਲ ਮਾਮਲੇ ਦੇ ਵਿੱਚ ਉਹਨਾ ਨੂੰ ਜਮਾਨਤ ਮਿਲ ਚੁੱਕੀ ਹੈ |

 

 

 

 

 

Scroll to Top